Thursday, November 21, 2024

ਰੋਲਰ ਸਕੇਟਿੰਗ ਵਿੱਚ ਜੈਂਮਸ ਕੈਂਮਬ੍ਰਿਜ ਸਕੂਲ ਦਾ ਵਧੀਆ ਪ੍ਰਦਰਸ਼ਨ ਰਿਹਾ

PPN1812201501

ਬਟਾਲਾ, 18 ਦਿਸੰਬਰ (ਨਰਿੰਦਰ ਸਿੰਘ ਬਰਨਾਲ)-  ਜੀ. ਡੀ ਗੋਇਨਕਾ ਪਬਲਿਕ ਸਕੂਲ ਅੰਮ੍ਰਿਤਸਰ ਵਿਚ ਆਯੋਜਿਤ ਕੀਤੀ ਗਈ ਇੰਟਰ ਸਕੂਲ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਜੈਂਮਸ ਕੈਂਮਬ੍ਰਿਜ ਸਕੂਲ ਦਾ ਵਧੀਆ ਪ੍ਰਦਰਸ਼ਨ ਰਿਹਾ ਅਤੇ ਸਕੂਲ ਦੇ ਵਿਦਿਆਰਥੀਆ ਨੇ ਦੋ ਸਿਲਵਰ ਅਤੇ ਇਕ ਕਾਂਸੇ ਦਾ ਤਗਮਾ ਜਿੱਤਿਆ।ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੁਸ਼ਪ ਰਾਜ ਸੋਨੀ ਨੇ ਦੱਸਿਆ ਕਿ ਇੰਟਰ ਸਕੂਲ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਜਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਨਵਾਂ ਸ਼ਹਿਰ, ਜਲੰਧਰ, ਫ਼ਿਰੋਜਪੁਰ ਅਤੇ ਤਰਨ ਤਾਰਨ ਦੀਆਂ ਟੀਮਾਂ ਤੋਂ ਇਲਾਵਾ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ (ਜਿਲ੍ਹਾ ਨਵਾਂ ਸ਼ਹਿਰ) ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਜਲੰਧਰ, ਰਾਯਾਨ ਇੰਟਰਨੈਸ਼ਨਲ ਸਕੂਲ, ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ, ਸਪਰਿੰਗਡੇਲ ਸਕੂਲ, ਅੰਮ੍ਰਿਤਸਰ, ਰਾਮ ਆਸ਼ਰਮ ਸਕੂਲ ਅੰਮ੍ਰਿਤਸਰ, ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ, ਜੂਨੀਅਰ ਸਟੱਡੀਜ਼ ਤੇ ਸੀਨੀਅਰ ਸਟੱਡੀਜ਼ ਸਕੂਲ ਅੰਮ੍ਰਿਤਸਰ, ਸੇਂਟ ਫਰਾਂਸੀਸ ਸਕੂਲ ਅੰਮ੍ਰਿਤਸਰ, ਆਰਮੀ ਪਬਲਿਕ ਸਕੂਲ ਅੰਮ੍ਰਿਤਸਰ, ਮਾਨਵ ਪਬਲਿਕ ਸਕੂਲ ਅੰਮ੍ਰਿਤਸਰ, ਬੀਬੀ ਕੌਲਾਂ ਪਬਲਿਕ ਸਕੂਲ ਅੰਮ੍ਰਿਤਸਰ, ਅਜੰਤਾ ਮਾਡਲ ਸਕੂਲ ਅੰਮ੍ਰਿਤਸਰ, ਵੂਡ ਸਟੋਕ ਸੀਨੀ ਅਰ ਸਕੈਂਡਰੀ ਸਕੂਲ ਬਟਾਲਾ ਦੇ ਕਰੀਬ 250 ਸਕੇਟਰਾਂ ਨੇ ਹਿੱਸਾ ਲਿਆ।ਜਿਸ ਦਾ ਉਦਘਾਟਨ ਬਾਰਡਰ ਰੇਂਜ ਦੇ ਡੀ. ਆਈ. ਜੀ ਵਿਜੇ ਕੁੰਵਰ ਪ੍ਰਤਾਪ ਸਿੰਘ ਨੇ ਕੀਤਾ।ਸਕੇਟਿੰਗ ਕੋਚ ਪ੍ਰਦੀਪ ਲੂਥਰਾ ਦੀ ਅਗਵਾਈ ਵਿੱਚ ਸਕੂਲ ਦੇ 11 ਵਿਦਿਆਰਥੀਆ ਨੇ ਹਿੱਸਾ ਲਿਆ ਜਿੰਨਾਂ ਵਿੱਚੋਂ ਯੁਵਰਾਜ ਸਿੰਘ ਅਤੇ ਅਭੀਨਵ ਸਿੰਘ ਨੇ ਚਾਂਦੀ ਦੇ ਤਗਮੇਂ ਜਿੱਤੇ। ਜਦ ਕਿ ਗੁਰਸਾਹਿਲ ਸਿੰਘ ਨੇ ਤਾਂਬੇ ਦਾ ਤਗਮਾ ਜਿੱਤਿਆ ।ਇਸ ਦੌਰਾਨ ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਨ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਸਿੰਘ ਸੰਘਾ ਅਤੇ ਡਾਇਰੈਕਟਰ ਸ਼੍ਰੀਮਤੀ ਮਨਜੀਤ ਕੌਰ ਸੰਘਾ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਜਿੱਤ ਉੱਤੇ ਵਧਾਈ ਦਿੱਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply