Saturday, March 21, 2026

ਬਟਾਲਾ ਵਿਖੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇਕ ਰੋਜ਼ਾ ਸਿਖਲਾਈ

PPN1912201504

ਬਟਾਲਾ, 19 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇਕ ਰੋਜ਼ਾ ਸਿਖਲਾਈ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਡਾਇਰਕੈਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਰਵ ਸਿੱਖਿਆ ਅਭਿਆਨ 2015-16 ਤਹਿਤ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਲਈ ਲਗਾਈਆਂ ਜਾਣ ਵਾਲੀਆਂ ਸਿਖਲਾਈ ਵਰਕਸ਼ਾਪਾਂ ਦੀ ਲਈ ਤਹਿਤ ਅੱਜ ਸਥਾਨਥ ਸਰਕਾਰੀ ਕੰਨਿਆ ਸੀਨੀਅਰ ਸੇੈਕੰਡਰੀ ਸਕੂਲ ਬਟਾਲਾ ਵਿਖੇ ਉਪ ਜਿਲ੍ਹਾਂ ਸਿੱਖਿਆ ਅਫਸਰ ਭਾਰਤ ਭੂਸ਼ਣ ਦੀ ਰਹਿਨੁਮਾਈ ਹੇਠ ਕਲੱਸਟਰ ਪੱਧਰੀ ਗੈਰ ਰਿਹਾਇਸ਼ੀ ਪਹਿਲਾ ਇਕ ਰੋਜ਼ਾ ਸਿਖਲਾਈ ਕਾਰਜਸਾਲਾ ਲਗਾਈ ਗਈ। ਜਿਸ ਵਿੱਚ ਹਾਜ਼ਰ ਸਕੂਲ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਅਤੇ ਪ੍ਰਬੰਧਕ ਕਮੇਟੀਆਂ ਵੱਲੋਂ ਸਕੂਲਾਂ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਸਿਖਲਾਈ ਕਾਰਜ਼ਸ਼ਾਲਾ ਦਾ ਰਸਮੀ ਉਦਘਾਟਨ ਉਪ ਜਿਲਾ ਸਿੱਖਿਆ ਅਫਸਰ ਸ਼੍ਰੀ ਭਾਰਤ ਭੂਸ਼ਣ ਵੱਲੋਂ ਕੀਤਾ ਗਿਆ ਅਤੇ ਸ਼੍ਰੀ ਮਤੀ ਇਕਵਿੰਦਰ ਕੌਰ, ਪ੍ਰਿੰਸੀਪਲ ਵੀ ਐਮ ਐਸ ਕਾਲਜ ਬਟਾਲਾ ਬਤੌਰ ਮੁੱਖ ਬੁਲਾਰਾ ਸ਼ਾਮਿਲ ਹੋਏ। ਸ਼੍ਰੀ ਭਾਰਤ ਭੂਸ਼ਣ ਨੇ ਆਪਣੇ ਸੰਬੋਧਨ ਵਿਚ ਬਟਾਲਾ ਕਲੱਸਟਰ ਸਕੂਲਾਂ ਦੀਆਂ ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀਆਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਦਾਖਲੇ ਲਈ ਯੋਗਦਾਨ ਦੇਣ ਅਤੇ ਸਕੂਲਾਂ ਦੇ ਵਿਕਾਸ ਦੇ ਕੰਮਾਂ ਦੇ ਨਾਲ ਆਪਣੇ ਇਲਾਕੇ ਦੇ ਵਿਕਾਸ ਵਿਚ ਯੋਗਦਾਨ ਪਾਉਣ ਅਤੇ ਨਾਲ ਹੀ ਉਹਨਾਂ ਨੇ ਸਕੂਲਾਂ ਵਿਚ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਨੂੰ ਵਧੀਆ ਢੰਗ ਨਾਲ ਲਾਗੂ ਕਰਨ ਲਈ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ।ਇਸ ਮੌਕੇ ‘ਤੇ ਸ਼੍ਰੀ ਮਤੀ ਇਕਵਿੰਦਰ ਕੌਰ ਨੇ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਅਤੀ ਜਰੂਰੀ ਥੰਮ ਸਿੱਖਿਆ ਦੀ ਲੋੜ ਅਤੇ ਮਹੱਤਤਾ ਤੋਂ ਸ਼ੁਰੂ ਕਰਕੇ ਮੁੱਢਲੀ ਸਿੱਖਿਆ ਲਈ ਆਜ਼ਾਦੀ ਤੋਂ ਲੈਕ ਹੁਣ ਤੱਕ ਕੀਤੇਗਏ ਯਤਨਾਂ ਦੇ ਰੂਪ ਵਿੱਚ ਸਾਹਮਣੇ ਆਏ ਸਿੱਖਿਆ ਦੇ ਅਧਿਕਾਰ ਕਾਨੂੰਨ 2009 ਦੀ ਮਹੱਤਤਾ ਅਤੇ ਖਾਸ ਤੌਰ ਤੇ ਇਸ ਕਾਨੂੰਨ ਤਹਿਤ ਲੜਕੀਆਂ, ਜਰੂਰਤਮੰਦਾਂ, ਪਿਛਲੇ ਵਰਗਾਂ ਅਤੇ ਅਪੰਗ ਬੱਚਿਆਂ ਦੀ ਪੜਾਈ ਲਈ ਕੀਤੇ ਗੲਂੇ ਪ੍ਰਬੰਧਾਂ ਬਾਰੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਵਿੱਚ ਬਤੌਰ ਰਿਸੋਰਸ ਪਰ ਸਨ ਅਤੇ ਹਰਪ੍ਰੀਤ ਸਿੰਘ ਮਾਸਟਰ ਨੇ ਕਮੇਟੀ ਮੈਂਬਰਾਂ ਨੂੰ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੀ ਸ਼ੁਰੂਆਤ ਲਾਗੁੂ ਹੌਣ ‘ਤੇ ਇਸ ਤਹਿਤ ਬੱਚਿਆਂ ਲਈ ਕੀਤੇ ਗਏ ਵੱਖ ਵੱਖ ਪ੍ਰਬੰਧ ਰਾਜ ਸਰਕਾਰ ‘ਤੇ ਸਥਾਨਕ ਅਥਾਰਟੀ ਦੀਆਂ ਜਿੰਮੇਵਾਰੀਆਂ ਸਕੂਲਾਂ ਅਤੇ ਅਧਿਆਪਕਾਂ ਅਤੇ ਬਿਲਡਿੰਗ ਸਬੰਧੀ ਕੀਤੇ ਗਏ ਪ੍ਰਬੰਧਾਂ ਨੂੰ ਲਾਗੂ ਕਰਾਉਣ ਹਿੱਤ ਕਮੇਟੀਆਂ ਦੀ ਭੂਮਿਕਾ ਬਾਰੇ ਦੱਸਿਆ।
ਇਸ ਮੌਕੇ ‘ਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸ਼੍ਰੀ ਮਤੀ ਸੁਧਾ, ਨਰਿੰਦਰ ਸਿੰਘ ਚੇਅਰਮੈਨ, ਗੁਰਦੇਵ ਸਿੰਘ ਚੇਅਰਮੈਨ ਜੈਤੋਸਰਜਾ, ਅਤੇ ਸਮੇਤ 12 ਸਕੂਲਾਂ ਦੇ ਸਕੂਲ ਮੁੱਖੀ ਜਿੰਨਾਂ ਵਿੱਚੋਂ ਸ਼੍ਰੀ ਸ਼ਸ਼ਨ ਕੁਮਾਰੀ ਨਹਿਰੂ ਗੇਟ,ਸੋਹਣ ਲਾਲ ਬੱਜੂਮਾਨ, ਪਰਮਜੀਤ ਕੌਰ, ਲਾਧੂ ਭਾਣਾ, ਅਨੀਤਾ ਸ਼ਰਮਾ ਉਮਰਪੁਰਾ, ਸ਼ਰਨਜੀਤ ਕੌਰ ਹਸਨਪੁਰ, ਲਖਵਿੰਦਰ ਕੌਰ, ਸਤਨਾਮ ਸਿੰਘ ਚਾਹਲਕਲਾ, ਆਪਣੇ ਸਕੂਲ ਦੀਆਂ ਕਮੇਟੀਆਂ ਦੇ ਮੈਂਬਰਾਂ ਸਮੇਤ ਹਾਜ਼ਰ ਸਨ। ਸ.ਕੰ.; ਸ.ਸ. ਸਕੂਲ ਦੀ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਸੁਧਾ ਜੀ ਨੇ ਆਏ ਹੋਏ ਸਮੂੰਹ ਚੇਅਰਮੈਨ, ਮੈਂਬਰਾਂ ਅਤੇ ਮੁੱਖ ਅਧਿਆਪਕਾਂ ਦਾ ਧੰਨਵਾਦ ਕੀਤਾ ।ਇਸ ਮੌਕੇ ‘ਤੇ ਸ਼੍ਰੀਮਤੀ ਇਕਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਭਾਰਤ ਭੂਸ਼ਣ, ਕਮਲੇਸ਼ ਕੌਰ,ਰੇਨੂੰ ਬਾਲਾ, ਸੁਨੀਤਾ, ਇੰਦਰਜੀਤ, ਰਜਨੀ, ਪਰਮਜੀਤ ਕੌਰ, ਅਰੁਣਾ ਸ਼ਰਮਾ, ਜੀਵਨ ਸਿੰਘ, ਚਰਨਜੀਤ ਸਿੰਘ, ਅਮਨਦੀਪ ਸਿੰਘ ਅਤੇ ਸਮੂੰਹ ਸਟਾਫ ਮੈਂਬਰ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply