Monday, April 13, 2026

ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਵਿੱਚ ਜੁੱਟੇ ਧਰਵਿੰਦਰ ਸਿੰਘ ਔਲਖ ਦਾ ਸਨਮਾਨ ਅ’ਜ

PPN1912201503

ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਪਿਛਲੇ ਦੋ ਦਹਾਕਿਆਂ ਤੋਂ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਪ੍ਰਚਾਰ ਵਿੱਚ ਦਿਨ ਰਾਤ ਜੁੱਟੇ ਰਹਿਣ ਵਾਲੇ ਧਰਵਿੰਦਰ ਸਿੰਘ ਔਲਖ ਦੀ ਝੋਲੀ ਹੁਣ ਤੱਕ ਸੈਂਕੜੇ ਮਾਣ ਸਨਮਾਨ ਪੈ ਚੁੱਕੇ ਹਨ ।ਔਲਖ ਜਿਥੇ ਪਿਛਲੇ 18 ਸਾਲ ਤੋਂ ਲਗਾਤਾਰ ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਦਾ ਪ੍ਰਧਾਨ ਚਲਿਆ ਆ ਰਿਹਾ ਹੈ ਉਥੇ ਉਸ ਨੇ ਪੱਤਰਕਾਰੀ ਦੇ ਖੇਤਰ ਵਿੱਚ ਵੀ ਵ’ਡੀਆਂ ਮ’ਲਾਂ ਮਾਰੀਆਂ ਹਨ ਅਤੇ ਅ’ਜ ਰੋਜ਼ਾਨਾ ਪੰਜਾਬੀ ਅਖਬਾਰ ਦੇ ਚਰਚਿਤ ਪੱਤਰਕਾਰ ਹਨ।ਪੰਜਾਬ ਦੀਆਂ ਸਭ ਤੋਂ ਵੱਧ ਕਿਰਿਆਸ਼ੀਲ ਸਾਹਿਤ ਸਭਾਵਾਂ ਵਿੱਚ ਗਿਣੀ ਜਾਂਦੀ ਪੰਜਾਬੀ ਸਾਹਿਤ ਸਭਾ ਨੂੰ ਔਲਖ ਨੇ ਆਪਣੀ ਯੋਗ ਅਗਵਾਈ ਸਦਕਾ ਬੁਲੰਦੀਆਂ ਤੇ ਪਹੁੰਚਾਇਆ ਹੈ।ਉਵਿੱਚ ਪ’ਤਰਕਾਰ, ਕਵੀ ਅਤੇ ਕਿ’ਤੇ ਵਜੋਂ ਬੀਮਾ ਅਡਵਾਈਜਰ ਹੋਣ ਦੇ ਨਾਲ ਨਾਲ ਕਈ ਟੈਲੀਫਿਲਮਾਂ ਵਿੱਚ ਅਭਿਨੈ ਕਰ ਚੁੱਕੇ ਧਰਵਿੰਦਰ ਔਲਖ ਨੂੰ ਦੋ ਮੈਗਜ਼ੀਨਾਂ ਨਵੀਂ ਰੌਸਨੀ ਅਤੇ ਇਤਿਹਾਸ ਬੋਲਦਾ ਹੈ ਦਾ ਸੰਪਾਦਕ ਅਤੇ ਦੀਪਕ ਦਾ ਸਹਿ ਸੰਪਾਦਕ ਹੋਣ ਦਾ ਮਾਣ ਪ੍ਰਾਪਤ ਹੈ।ਇਸ ਸਮੇਂ ਉਹ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਕਮੇਟੀ ਦਾ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ ਦਾ ਨਿਮੰਤਤ੍ਰਿਤ ਮੈਂਬਰ, ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਪੰਜਾਬ ਦਾ ਪ੍ਰੈਸ ਸਕੱਤਰ ਅਤੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦਾ ਸੁਬਾਈ ਮੈਂਬਰ ਹਨ ।ਉਨਾਂ ਦੀਆਂ ਇਹਨਾਂ ਸੇਵਾਵਾਂ ਬਦਲੇ ਹੀ ਅੱਜ ੨੦ ਦਸੰਬਰ ਨੂੰ ਰਣਜੀਤ ਸਾਹਿਤ ਸਭਾ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਰਾਮਦਾਸ ਸੀਨੀ: ਸਕੰ: ਸਕੂਲ ਵਿਖੇ ਹੋਣ ਵਾਲੇ ਸਾਲਾਨਾ ਸਮਾਗਮ ਵਿਵਿੱਚ ਉਨਾਂ ਨੂੰ ਸ: ਬਲਵੰਤ ਸਿੰਘ ਤੇਗ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ ਜਾ ਰਿਹਾ ਹੈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply