Saturday, March 21, 2026

ਰੇਲਵੇ ਲਾਈਨ ਪਾਰ ਇਲਾਕਿਆਂ ਚ ਮਿੰਨੀ ਬੱਸਾਂ 15 ਦਿਨ ਵਿੱਚ ਚੱਲਣਗੀਆਂ- ਸਿੰਗਲਾ

PPN1912201505

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਕੈਂਥ)- ਮੁੱਖ ਸੰਸਦੀ ਸਕੱਤਰ ਪੰਜਾਬ, ਕਰ ਅਤੇ ਆਬਕਾਰੀ ਵਿਭਾਗ ਸਰੂਪ ਚੰਦ ਸਿੰਗਲਾ ਅੱਜ ਆਕਾਸ਼ਵਾਣੀ ਬਠਿੰਡਾ ਦੁਆਰਾ ਸ਼ਹਿਰ ਵਾਸਿਆਂ ਦੇ ਰੁਬਰੂ ਹੋਏ। ਆਕਾਸ਼ਵਾਣੀ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਉਹ ਅੱਜ ਦੇ ਮਹਿਮਾਨ ਸਨ ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੀ ਸੱਮਸਿਆਵਾਂ ਬਾਰੇ ਸਵਾਲ ਕੀਤੇ। ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਰੇਲਵੇ ਲਾਈਨ ਪਾਰ ਦੇ ਇਲਾਕੇ ਚ ਪੰਜਾਬ ਸਰਕਾਰ ਵੱਲੋ ਮਿੰਨੀ ਬੱਸਾਂ ਆਉਣ ਵਾਲੇ 15 ਦਿਨਾਂ ਚ ਚਲਾ ਦਿੱਤੀਆਂ ਜਾਣਗਿਆਂ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ੍ਹ ਕਿਹਾ ਕਿ ਸ਼ਹਿਰ ਚ ਆਵਾਰਾ ਪਸ਼ੂਆਂ ਦੀ ਸਮੱਸਿਆ ਤਾਂ ਹੀ ਹੱਲ ਹੋ ਸਕਦੀ ਹੈ ਜੇਕਰ ਲੋਕ ਸਰਕਾਰ ਦਾ ਸਾਥ ਦੇਣ ਅਤੇ ਨਕਾਰਾ ਪਸੂਆਂ ਨੂੰ ਸੜਕਾਂ ਤੇ ਨਾ ਛੱਡਣ।
ਇਸ ਪ੍ਰੋਗਰਾਮ ਦਾ ਸੰਚਾਲਨ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਐਫ.ਐਮ ਬਠਿੰਡਾ ਰਾਜੀਵ ਅਰੋੜਾ ਨੇ ਕੀਤਾ। ਅਰੋੜਾ ਨੇ ਦੱਸਿਆ ਕਿ ਵੱਖ ਵੱਖ ਕਾਲਰਾਂ ਨੇ ਪ੍ਰੋਗਰਾਮ ਦੌਰਾਨ ਕਰ ਵਿਭਾਗ ਪੰਜਾਬ ਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਵੱਡੀ ਉਪਲਬਧੀ ਬਠਿੰਡਾ ਸ਼ਹਿਰ ਦੇ ਵਾਸੀਆਂ ਨੂੰ ਸੁਚੱਜਾ ਸੀਵਰੇਜ਼ ਸਿਸਟਮ ਮੁਹੱਇਆ ਕਰਵਾਉਣਾ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply