Saturday, March 21, 2026

22 ਦਸੰਬਰ ਦੇ ਬਠਿੰਡਾ ਧਰਨੇ ਸਬੰਧੀ ਐਕਸ਼ਨ ਕਮੇਟੀ ਆਗੂ ਡੀ.ਸੀ ਨੂੰ ਮਿਲੇ

PPN1912201506

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਈ.ਟੀ.ਟੀ ਅਧਿਆਪਕ ਦੀ ਪੋਸਟ ਉਪਰ ਰੈਗੂਲਰ ਬਹਾਲੀ ਦੀ ਮੰਗ ਨੂੰ ਲੈ ਕੇ 22 ਦਸੰਬਰ ਤੋਂ ਡੀ.ਸੀ. ਦਫਤਰ ਬਠਿੰਡਾ ਅੱਗੇੇ ਪੱਕਾ ਧਰਨਾ ਲਗਾਉਣ ਜਾ ਰਹੇ ਈ.ਜੀ.ਐਸ./ ਏ.ਆਈ.ਈ./ਐਸ.ਟੀ.ਆਰ ਅਧਿਆਪਕਾਂ ਦੇ ਸਾਂਝੇ ਫਰੰਟ ਦੀ ਅਗਵਾਈ ਕਰ ਰਹੀ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਡਾਕਟਰ ਬਸੰਤ ਗਰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਧਰਨੇ ਸਬੰਧੀ ਲਿਖਤੀ ਸੂਚਨਾ ਦਿੱਤੀ।ਡਿਪਟੀ ਕਮਿਸ਼ਨਰ ਨੂੰ ਮਿਲਣ ਗਏ ਵਫਦ ਦੀ ਅਗਵਾਈ ਕਰ ਰਹੀ ਐਕਸ਼ਨ ਕਮੇਟੀ ਆਗੂ ਵੀਰਪਾਲ ਕੌਰ ਸਿਧਾਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅਸੀਂ ਪ੍ਰਸ਼ਾਸ਼ਨ ਨੂੰ ਸਪੱਸ਼ਟ ਕੀਤਾ ਹੈ ਕਿ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਦੀ ਫਰਵਰੀ 2014 ਵਿੱਚ ਮੁੜ ਬਹਾਲੀ ਇਸ ਸ਼ਰਤ ਤੇ ਸਵੀਕਾਰ ਕੀਤੀ ਸੀ ਕਿ 2 ਸਾਲਾਂ ਦੀ ਸੇਵਾ ਦੌਰਾਨ ਸਾਨੂੰ ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਰੈਗੂਲਰ ਕਰਨ ਦਾ ਪ੍ਰੋਸੈਸ ਪੂਰਾ ਕਰ ਲਿਆ ਜਾਵੇਗਾ।ਪਰ 2 ਸਾਲਾਂ ਦੀ ਸੇਵਾ ਦੌਰਾਨ ਪੰਜਾਬ ਸਰਕਾਰ ਨੇ ਕੋਈ ਵੀ ਅਜਿਹਾ ਪ੍ਰੋਸੈਸ ਸ਼ੁਰੂ ਨਹੀਂ ਕੀਤਾ, ਜਿਸ ਨਾਲ ਸਰਕਾਰ ਤੇ ਭਰੋਸਾ ਕੀਤਾ ਜਾ ਸਕੇ।ਇਸ ਸਮੇਂ ਦੌਰਾਨ ਸਰਕਾਰ ਤੇ ਐਕਸ਼ਨ ਕਮੇਟੀ ਵਿਚਕਾਰ ਹੋਈਆਂ ਮੀਟਿੰਗਾਂ ਵਿੱਚ ਸਰਕਾਰ ਨੇ ਸਿਵਾਏ ਲਾਰਿਆ ਦੇ ਸਾਨੂੰ ਕੁਝ ਨਹੀਂ ਦਿੱਤਾ।ਇਸ ਲਈ ਹੁਣ ਅਸੀਂ ਮਜ਼ਬੂਰੀ ਵੱਸ ਆਪਣੇ ਰੁਜ਼ਗਾਰ ਨੂੰ ਬਚਾਉਣ ਖਾਤਰ 22 ਦਸੰਬਰ ਤੋਂ ਆਪ ਜੀ ਦੇ ਦਫਤਰ (ਡਿਪਟੀ ਕਮਿਸ਼ਨਰ ਦਫਤਰ ਬਠਿੰਡਾ ) ਅੱਗੇ ਸ਼ਾਂਤਮਈ ਢੰਗ ਨਾਲ ਰੋਸ ਧਰਨਾ ਸ਼ੁਰੂ ਕਰਨ ਜਾ ਰਹੇ ਹਾਂ।ਜੋ ਸਾਡੀਆਂ ਤਿੰਨ ਪ੍ਰਮੁੱਖ ਮੰਗਾਂ ਸਕੂਲ ਵਿੱਚ ਬੱਚਿਆਂ ਨੂੰ ਪੜਾਉਣ ਦੇ ਤਜ਼ਰਬੇ ਨੂੰ ਮੁੱਖ ਰੱਖਦਿਆਂ ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਰੈਗੂਲਰ ਬਹਾਲੀ, ਪੋਸਟ ਅਨੁਸਾਰ ਬੇਸਿਕ-ਪੇ-ਗਰੇਡ ਤੇ ਮਾਣ ਭੱਤਾ ਅਤੇ ਫਰਵਰੀ 2014 ਤੋਂ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਦੀ ਸਰਵਿਸ ਬੁੱਕ ਦੀ ਬਹਾਲੀ ਤੱਕ ਜਾਰੀ ਰਹੇਗਾ।ਐਕਸ਼ਨ ਕਮੇਟੀ ਆਗੂਆਂ ਰਣਵੀਰ ਕੌਰ ਸਿੱਧੂ, ਸਤੀਸ਼ ਕੁਮਾਰ ਬੀੜ ਤਲਾਬ, ਮਨਜੀਤ ਸਿੰਘ ਬਠਿੰਡਾ ਅਤੇ ਬਲਵਿੰਦਰ ਕੌਰ ਬਠਿੰਡਾ ਨੇ ਚੇਤਾਵਨੀ ਦਿੱਤੀ ਕਿ ਰੁਜ਼ਗਾਰ ਨੂੰ ਬਚਾਉਣ ਖਾਤਰ ਸ਼ਾਂਤਮਈ ਧਰਨਾ ਦੇਣ ਜਾ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਨਾਲ ਜੇਕਰ ਪ੍ਰਸ਼ਾਸ਼ਨ ਵਲੋਂ ਕੋਈ ਧੱਕਾ ਕੀਤਾ ਗਿਆ ਤਾਂ ਇਸ ਸੰਘਰਸ਼ ਦਾ ਰੂਪ ਤਿੱਖ ਵੀ ਹੋ ਸਕਦਾ ਹੈ।ਜਿਸ ਤੋਂ ਨਿੱਕਲਣ ਵਾਲੇ ਸਿੱਟਿਆਂ ਦੀ ਸਮੁੱਚੀ ਜਿੰਮੇਵਾਰੀ ਬਠਿੰਡਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply