Saturday, March 21, 2026

ਸੱਸਤੀ ਸ਼ਰਾਬ ਬਾਹਰਲਿਆਂ ਸੂਬਿਆਂ ਤੋਂ ਲਿਆ ਕੇ ਵੇਚਣ ਵਾਲੇ ਦੋਸ਼ੀ ਗ੍ਰਿਫਤਾਰ

ਬਠਿੰਡਾ, 19 ਦਸੰਬਰ (ਅਵਤਾਰ ਸਿੰਘ ਕੈਂਥ)- ਅੱਜ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਨਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਬਿਕਰਮ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਇੰਸਪੈਕਟਰ ਬਠਿੰਡਾ, ਐਸ.ਆਈ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡ ਦੀ ਗਠਿਤ ਕੀਤੀ ਗਈ ਸੀ ਜੋ ਇਸ ਟੀਮ ਦੇ ਦਿਸ਼ਾ ਨਿਰਦੇਸ ਤੇ ਕਾਰਵਾਈ ਕਰਦਿਆਂ ਸੀ.ਆਈ.ਏ.ਸਟਾਫ ਬਠਿੰਡਾ ਦੀ ਟੀਮ ਬਾਹੱਦ ਬਗੇਰ ਚੜਤ ਸਿੰਘ ਵਿਖੇ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਗੁਰਤੇਜ ਸਿੰਘ ਪੁੱਤਰ ਗੇਂਦਾ ਸਿੰਘ ਕੌਮ ਜੱਟ ਵਾਸੀ ਨੱਤ ਜਿਲ੍ਹਾ ਬਠਿੰਡਾ ਅਤੇ ਜਸਵੰਤ ਸਿੰਘ ਉਰਫ ਟਿਨੀ ਪੁੱਤਰ ਗੁਰਦਿੱਤ ਸਿੰਘ ਕੌਮ ਦਰਜੀ ਸਿੱਖ ਵਾਸੀ ਬਗੇਰ ਚੜਤ ਸਿੰਘ ਜਿਲ੍ਹਾ ਬਠਿੰਡਾ ਮਿਲ ਕੇ ਬਾਹਰਲਿਆਂ ਜਿਲ੍ਹਿਆਂ ਤੋਂ ਸਸਤੀ ਸ਼ਰਾਬ ਠੇਕਾ ਦੇਸੀ ਲਿਆ ਕੇ ਜਸਵੰਤ ਸਿੰਘ ਉਰਫ ਟਿਨੀ ਉਕਤ ਦੇ ਘਰ ਪਰ ਰੱਖਦੇ ਹਨ ਅਤੇ ਰਾਤ ਸਮੇਂ ਆਪਣੇ ਆਸ ਪਾਸ ਦੇ ਇਲਾਕਿਆਂ ਵਿੱਚ ਮੁਨਾਫੇ ਪਰ ਵੇਚਦੇ ਹਨ ਜੋ ਇਸ ਇਤਲਾਹ ਪਰ ਸੀ.ਆਈ.ਏ.ਸਟਾਫ ਦੀ ਟੀਮ ਨੇ ਜਸਵੰਤ ਸਿੰਘ ਉਰਫ ਟਿਨੀ ਦੇ ਘਰ ਪਰ ਰੇਡ ਕਰਕੇ ਜਸਵੰਤ ਸਿੰਘ ਉਕਤ ਦੇ ਰਿਹਾਇਸ਼ੀ ਮਕਾਨ ਵਿੱਚੋਂ 72 ਡੱਬੇ ਠੇਕਾ ਸ਼ਰਾਬ ਦੇਸੀ ਮਾਰਕਾ ਮੋਟਾ ਸੰਤਰਾ ਬ੍ਰਾਮਦ ਕਰਵਾਏ ਜੋ ਜਸਵੰਤ ਸਿੰਘ ਉਰਫ ਟਿਨੀ ਵੱਲੋਂ ਇਸ ਸ਼ਰਾਬ ਸਬੰਧੀ ਕੋਈ ਵੀ ਲਾਇਸੰਸ ਜਾਂ ਪਰਮਿਟ ਆਦਿ ਪੇਸ਼ ਨਾ ਕਰਨ ਪਰ ਜਸਵੰਤ ਸਿੰਘ ਅਤੇ ਗੁਰਤੇਜ ਸਿੰਘ ਉਕਤਾਨ ਨੂੰ ਨਜਾਇਜ ਤੌਰ ਪਰ ਸ਼ਰਾਬ ਰੱਖਣ ਅਤੇ ਵੇਚਣ ਦੇ ਸਬੰਧ ਵਿੱਚ ਇਨਾਂ ਦੇ ਖਿਲਾਫ ਥਾਣਾ ਮੌੜ ਵਿਖੇ ਮੁਕੱਦਮਾ ਨੰਬਰ 177 ਮਿਤੀ 17/12/2015 ਅ/ਧ:61/1/14 ਐਕਸਾਇਜ ਐਕਟ ਦਾ ਦਰਜ ਕਰਕੇ ਦੋਸ਼ੀ ਜਸਵੰਤ ਸਿੰਘ ਉਕਤ ਨੂੰ ਮੌਕਾ ਪਰ ਗ੍ਰਿਫਤਾਰ ਕੀਤਾ। ਦੋਸ਼ੀ ਗੁਰਤੇਜ ਸਿੰਘ ਦੀ ਤਲਾਸ਼ ਜਾਰੀ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply