Wednesday, July 22, 2026

ਇੰਟਰਨੈਸ਼ਨਲ ਫਤੇਹ ਅਕੈਡਮੀ ਨੇ ਅੰਤਰ ਸਕੂਲ ਰੋਲਰ ਸਕੇਟਿੰਗ ਮੁਕਾਬਲੇ ਵਿੱਚ ਮਾਰੀਆਂ ਮੱਲਾਂ

PPN1912201514

ਜੰਡਿਆਲਾ ਗੁਰੂ, 19 ਦਸੰਬਰ (ਹਰਿੰਦਰ ਪਾਲ ਸਿੰਘ)- ਇੰਟਰਨੈਸ਼ਨਲ ਫਤੇਹ ਅਕੈਡਮੀ ਨੇ ਅੱਜ ਅੰਮ੍ਰਿਤਸਰ ਤੇ ਤਰਨਤਾਰਨ ਦੇ ਕਈ ਸਕੂਲਾਂ ਸਮੇਤ ਦਿੱਲੀ ਪਬਲਿਕ ਸਕੂਲ ਵਿਖੇ ਅੰਤਰ ਸਕੂਲ ਰੋਲਰ ਸਕੇਟਿੰਕ ਮੁਕਾਬਲੇ ਵਿੱਚ ਭਾਗ ਲਿਆ। ਜਿਸ ਦੇ ਵਿਦਿਆਰਥੀਆਂ ਨੇ ਵਧਿਆ ਪ੍ਰਦਰਸ਼ਨ ਕਰਦੇ ਹੋਏ ਮਾਹਿਰ ਕੋਚਾਂ ਦੀ ਮਿਹਨਤ ਸਦਕਾ 1 ਸੋਨੇ ਦਾ, 3 ਚਾਂਦੀ ਦੇ ਅਤੇ 2 ਕਾਂਸੀ ਦੇ ਤਮਗ਼ੇ ਜਿੱਤੇ ਤੇ ਮੁਕਾਬਲੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਉੱਚਾ ਕੀਤਾ। ਜਸਕੀਰਤ ਸਿੰਘ ਨੇ 12-14 ਸਾਲ ਦੀ ਉਮਰ ਵਰਗ ਵਿੱਚੋਂ ਸੋਨੇ ਦਾ, ਕਵਰਤਾਜ ਸਿੰਘ ਨੇ 10-12 ਸਾਲ, ਕਿਰਨ ਗੁਰੂ ਨੇ 8-10 ਸਾਲ ਤੇ ਨਿਮਰਨ ਕੌਰ ਨੇ 6-8 ਸਾਲ ਦੀ ਉਮਰ ਵਰਗ ਵਿੱਚੋਂ ਚਾਂਦੀ ਦਾ ਤੇ 6-7 ਸਾਲ ਤੋਂ ਘੱਟ ਉਮਰ ਵਰਗ ਵਿੱਚੋਂ ਕਰਨ ਗੁਰੂ ਤੇ 10-12 ਸਾਲ ਦੀ ਉਮਰ ਵਰਗ ਮਨਬੀਰ ਸਿੰਘ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਅਕੈਡਮੀ ਦੇ ਚੇਅਰਮੈਨ ਸ: ਜਗਬੀਰ ਸਿੰਘ ਨੇ ਬੱਚਿਆਂ ਦੀ ਹੌਸਲਾ ਵਧਾਉਦਿਆਂ ਤੇ ਆਪਣੇ ਬੱਚਿਆਂ ਦੁਆਰਾ ਪਾ੍ਰਪਤ ਕੀਤੀਆਂ ਉਪਲਭਧੀਆਂ ਤੇ ਮਾਣ ਹਾਸਿਲ ਕਰਦਿਆ ਕਿਹਾ ਕਿ ਇੰਟਰਨੈਸ਼ਨਲ ਫ਼ਤਿਹ ਅਕੈਡਮੀ, ਹਰ ਉਮਰ ਵਰਗ ਦੇ ਬੱਚਿਆਂ ਨੂੰ ਵਿਦਿਆ ਪ੍ਰਧਾਨ ਕਰਨ ਲਈ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਨੂੰ ਚੰਗੇਰਾ ਬਣਾਉਣ ਲਈ ਵਚਨਬੱਧ ਹੈ ।ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਜਾਹਰ ਕਰਨ ਦੇ ਕਈ ਮੌਕੇ ਮੁਹੱਇਆ ਕਰਵਾਏ ਜਾਂਦੇ ਹਨ ਤਾਂ ਜੋ ਉਹ ਸਫ਼ਲਤਾ ਦੀ ਪੌੜੀ ਚੜ੍ਹ ਸਕਣ। ਖੇਡਾਂ ਕੇਵਲ ਸਰੀਰਕ ਵਿਕਾਸ ਲਈ ਹੀ ਨਹੀਂ ਸਗੋਂ ਸਮਾਜ ਦੇ ਸੁਧਾਰ ਲਈ ਵੀ ਵਧੀਆ ਸਾਬਤ ਹੁੰਦੀਆਂ ਹਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply