Thursday, September 10, 2026

 ਦਯਾਵਾਨ ਸੰਸਥਾ ਵੱਲੋਂ 200 ਯੂਨਿਟ ਖੂਨਦਾਨ

PPN2012201501

ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਮਾਜ ਵਿੱਚ ਭਲਾਈ ਦੇ ਕਾਰਜਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਟਾਲਾ ਵਿਚ ਸੇਵਾ ਦੇ ਕਾਰਜ ਕਰ ਹਰੀਆਂ ਹਨ।ਪਰ ਦਯਾਵਾਨ ਸਮਾਜਿਕ ਸੰਸਥਾਂ ਵੱਲੋ 200 ਯੂਨਿਟ ਖੂਨਦਾਨ ਕਰਕੇ ਬਟਾਲਾ ਸਹਿਰ ਵਿੱਚ ਪਹਿਲਕਦਮੀ ਕੀਤੀ ਹੈ। ਸੀਤਲਾ ਮੰਦਰ ਸਮਾਧ ਰੋਡ ਤੇ ਲਗਾਏ ਖੂਨਦਾਨ ਕੈਂਪ ਦੌਰਾਨ ਦਯਾਵਾਨ ਸੰਸਥਾ ਦੇ ਮੈਬਰਾਂ ਦੇ ਆਪਸੀ ਸਹਿਯੋਗ ਨਾਲ 200 ਯੂਨਿਟ ਕਰਨ ਵਿੱਚ ਆਪਸੀ ਤਾਲਮੇਲ ਦੀ ਵਧੀਆ ਮਿਸਾਲ ਪੇਸ਼ ਹੁੰਦੀ ਹੈ।ਸੰਸਥਾ ਦੇ ਪ੍ਰੈਸ ਸਕੱਤਰ ਸ੍ਰੀ ਹੀਰਾ ਲਾਲ ਵੱਲੋ ਦੱਸਿਆ ਕਿ ਦਯਾਵਾਨ ਸੰਸਥਾ ਦਾ ਮੁੱਖ ਕਾਰਜ਼ ਸਮਾਜ ਭਲਾਈ ਤੇ ਗਰੀਬਾਂ ਦੀ ਮਦਦ ਕਰਨਾ ਹੈ।ਕਲੱਬ ਵੱਲੋ ਸਮੇਂ ਸਮਂੇ ਤੇ ਕੀਤੀਆਂ ਗਤੀਵਿਧੀਆਂ ਦਾ ਮੁੱਖ ਮਕਸਦ ਸਮਾਜ ਭਲਾਈ ਹੀ ਹੈ।ਸਮਾਜਿਕ ਚੇਤਨਾ ਵਿੱਚ ਅੱਖਾਂ ਦੇ ਫਰੀ ਅਪਰੇਸ਼ਨ ਕਰਵਾਉਣੇ, ਲੋੜਵੰਦਾਂ ਨੂੰ ਐਨਕਾਂ ਬਣਾ ਕੇ ਦੇਣੀਆਂ, ਭਰੂਣ ਹੱਤਿਆ ਦੇ ਸੈਮੀਨਾਰ, ਬਲੱਡ ਕੈਂਪ, ਗਰੀਬਾਂ ਨੂੰ ਸਰਦੀਆਂ ਵਿੱਚ ਕੰਬਲ ਆਦਿ ਦੇ ਸੰਸਥਾ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੀ ਹੈ।ਭਵਿੱਖ ਵਿੱਚ ਵੀ ਸਮਾਜ ਭਲਾਈ ਦੇ ਕੰਮਾਂ ਵਾਸਤੇ ਕਾਰਜ ਦਿਨ ਰਾਤ ਜਾਰੀ ਰਹਿਣਗੇ ਤਾਂ ਜੋ ਲੋੜ ਵੰਦਾਂ ਦੀ ਮੱਦਦ ਕੀਤੀ ਜਾ ਸਕੇ।ਇਸ ਮੌਕੇ ਪ੍ਰਧਾਨ ਮੁਨੀਸ਼ ਸਲਹੋਤਰਾ, ਉਪ ਪ੍ਰਧਾਨ ਅੰਕੁਰ ਅਰੋੜਾ, ਜਨਰਲ ਸਕੱਤਰ ਮੋਹਿਤ ਮਲਹੋਤਰਾ, ਕੈਸ਼ੀਅਰ ਗੌਰਵ ਮਹਾਜ਼ਨ, ਵਰੁਨ ਵਿੱਗ, ਪ੍ਰੈਸ ਸਕੱਤਰ ਹੀਰਾ ਲਾਲ, ਅਸਵਨੀ ਮਹਾਜਨ, ਕਰਨ, ਤੋਸ਼ਾਰ, ਕੁਨਾਲ, ਨਵਲ, ਨੀਰਜ, ਵਿਪਨ ਕੁਮਾਰ ਤੋ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲਾ ਚੇਅਰਮੈਨ ਰਮੇਸ਼ ਅਗਰਵਾਲ ਨੇ ਖੂਨਦਾਨ ਕੈਂਪ ਵਿੱਚ ਸਮੂਲੀਅਤ ਕੀਤੀ।ਦਯਾਵਾਨ ਸੰਸਥਾ ਦੇ ਪ੍ਰਧਾਨ ਮੁਨੀਸ਼ ਸਲਹੋਤਾ ਨੇ ਕੈਂਪ ਵਿੱਚ ਪਹੁੰਚੇ ਡਾਕਟਰਾਂ ਤੇ ਖੂਨਦਾਨੀਆਂ ਤਹਿ ਦਿਲੋਂ ਧਨਵਾਦ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply