Sunday, March 8, 2026

ਅਲੀਵਾਲ ਦੇ ਦਿਲਜੀਤ ਮਾਨ ਨੇ ਸੋਲੋ ਨਾਚ ਵਿਚ ਪੰਜਾਬ ‘ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ

PPN2012201502ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਸਟੇਟ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਕੋਆਰਡੀਨੇਟਰ ਸਹਿਪਾਠੀ ਕਰਿਆਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸਤਵੀਂ ਜਮਾਤ ਦੇ ਵਿਦਿਆਰਥੀ ਦਿਲਜੀਤ ਮਾਨ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਸੋਲੋ ਨਾਚ ਦੇ ਦੂਜਾ ਵਰਗ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਪੰਜਾਬ ਵਿਚ ਨਾਂ ਰੌਸ਼ਨ ਕੀਤਾ ਹੈ।ਦਿਲਜੀਤ ਮਾਨ ਨੂੂੰ ਪੰਜਾਬ ਵਿਚ ਜੇਤੂ ਸਥਾਨ ਪ੍ਰਾਪਤ ਕਰਨ ਤੇ ਮੌਕੇ ਤੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸ ਡਾ. ਤੇਜਿੰਦਰ ਕੌਰ ਧਾਲੀਵਾਲ ਅਤੇ ਬੋਰਡ ਦੇ ਸਮੂਹ ਅਧਿਕਾਰੀਆਂ ਵੱਲੋਂ ਮੌਕੇ ਤੇ ਸਨਮਾਨਿਤ ਕੀਤਾ ਗਿਆ।ਦਿਲਜੀਤ ਮਾਨ ਨੇ ਦੱਸਿਆ ਕਿ ਉਸਦੀ ਇਸ ਪ੍ਰਾਪਤੀ ਲਈ ਨਾਮਵਰ ਭੰਗੜਾ ਕੋਚ ਸz. ਸੁਖਬੀਰ ਸਿੰਘ, ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਅਤੇ ਸਕੂਲ ਪ੍ਰਿੰ .ਜਗਦੇਵ ਰਾਜ ਚੌਧਰੀ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।ਜ਼ਿਰਕਯੋਗ ਹੈ ਕਿ ਦਿਲਜੀਤ ਮਾਨ ਸਿੰਘ ਪਹਿਲਾਂ ਵੀ ਰਾਜ ਅਤੇ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਕਰਨ ਕਰਕੇ ਚਾਰ ਤੋਂ ਵੱਧ ਰਾਜਾਂ ਦੇ ਮੁੱਖ ਮੰਤਰੀਆਂ ਵੱਲੋਂ ਵੀ ਸਨਮਾਨਿਤ ਹੋ ਚੁੱਕਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply