ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਬੋਹਰ ਦੇ ਸ਼ਰਾਬ ਦੇ ਵਪਾਰੀ ਦੇ ਫਾਰਮ ਹਾਉਸ ਵਿਚ ਪਿਛਲੇ ਦਿਨੀ ਤੇਜ ਧਾਰ ਹਥਿਆਰਾਂ ਨਾਲ ਹੱਥ ਅਤੇ ਪੈਰ ਵੱਢ ਕੇ ਕਤਲ ਕਰ ਦਿੱਤੇ ਗਏ ਭੀਮ ਟਾਂਕ ਮਾਮਲੇ ‘ਚ ਮੁੱਖ ਮੁਲਜਮ ਅਮਿਤ ਡੋਡਾ ਨੂੰ ਗ੍ਰਿਫਤਾਰ ਅਤੇ ਦੋ ਥਾਣਾ ਇੰਚਾਰਜਾਂ ਨੂੰ ਮੁਅੱਤਲ ਕਰ ਲਿਆ ਹੈ ਭੀਮ ਟਾਂਕ ਦਾ ਕਤਲ ਸ਼ਿਵ ਲਾਲ ਡੋਡਾ ਦੇ ਰਾਮਸਰਾ ਫਾਰਮ ਹਾਊਸ ਤੇ ਹੋਇਆ ਸੀ ਜਦੋਂਕਿ ਉਸਦੇ ਸਾਥੀ ਗੁਰਜੰਟ ਸਿੰਘ ਨੂੰ ਗੰਭੀਰ ਰੂਪ ‘ਚ ਜਖਮੀ ਕਰ ਦਿੱਤਾ ਗਿਆ ਸੀ ਥਾਣਾ ਬਹਾਵਵਾਲਾ ਦੇ ਇਚਾਰਜ ਹਰਿੰਦਰ ਸਿੰਘ ਚਮੇਲੀ ਬਾਰੇ ਇਹ ਤੱਥ ਸਾਹਮਣੇ ਆਏ ਹਨ ਕਿ ਉਹ ਕਤਲ ਵਾਲੇ ਫਾਰਮ ਹਾਊਸ ‘ਚ ਠਹਿਰਦਾ ਰਿਹਾ ਹੈ ਜਦੋਂ ਕਿ ਐਸ ਐਚ ਓ ਅਬੋਹਰ ਸਿਟੀ-2 ਅਭਿਨਵ ਚੌਹਾਨ ਨੇ 7 ਦਸੰਬਰ ਨੂੰ ਜਬਰਜਿਨਾਂਹ ਦੇ ਸਬੰਧ ‘ਚ ਆਈ ਅਰਜੀ ਤੇ ਮ੍ਰਿਤਕ ਭੀਮ ਖਿਲਾਫ ਉਸਦੀ ਮੌਤ ਤੋਂ ਬਾਅਦ ਕੇਸ ਦਰਜ ਕੀਤਾ ਸੀ ਸ਼ਿਵ ਲਾਲ ਡੋਡਾ ਸ਼ਰਾਬ ਦਾ ਵੱਡਾ ਕਾਰੋਬਾਰੀ ਦੱਸਿਆ ਜਾਂਦਾ ਹੈ ਤੇ ਉਸਦੇ ਸੱਤਾਧਾਰੀ ਧਿਰ ਨਾਲ ਨਜ਼ਦੀਕੀ ਸਬੰਧ ਵੀ ਹਨ ਬਠਿੰਡਾ ਜੋਨ ਦੇ ਆਈ ਜੀ ਜਤਿੰਦਰ ਜੈਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਦੀ ਤਫਤੀਸ਼ ਲਈ ਬਣਾਈ ਸਿੱਟ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਨੇ ਹੁਣ ਤੱਕ 19 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿੰਨ੍ਹਾਂ ‘ਚ ਅਮਿਤ ਡੋਡਾ ਵੀ ਸ਼ਾਮਲ ਹੈ ਇਸ ਵਾਰਦਾਤ ‘ਚ ਸ਼ਾਮਲ ਹੈਰੀ ਸਮੇਤ 13 ਮੁਲਜਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀਆਂ ਸ਼ਿਵ ਲਾਲ ਡੋਡਾ ਸਮੇਤ ਦੂਸਰੇ ਮੁਲਜਮਾਂ ਦੀ ਤਲਾਸ਼ ‘ਚ ਹਿਮਾਚਲ ਪ੍ਰਦੇਸ਼ ਦੇ ਨਾਦੌਨ,ਹਮੀਰਪੁਰ,ਦਿੱਲੀ ਅਤੇ ਗੰਗਾਨਗਰ ਰਾਜਸਥਾਨ ‘ਚ ਵੱਖ ਵੱਢ ਥਾਵਾਂ ਤੇ ਛਾਪੇਮਾਰ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਪੁਲਿਸ ਅਦਾਲਤ ਤੋਂ ਅਮਿਤ ਡੋਡਾ ਅਤੇ ਦੂਸਰੇ ਮੁਲਜਮਾਂ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦੀ ਮੰਗ ਕਰੇਗੀ ਉਨ੍ਹਾਂ ਦੱਸਿਆ ਕਿ ਮੁਲਜਮ ਚਾਰ ਗੱਡੀਆਂ ‘ਚ ਆਏ ਸਨ ਜਿੰਨ੍ਹਾਂ ਚੋਂ ਤਿੰਨ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਭੀਮ ਅਤੇ ਉਸਦੇ ਸਾਥੀ ਨੂੰ ਫੋਨ ਕਰਕੇ ਕਿਸਨੇ ਬੁਲਾਇਆ ਸੀ ਪੁਲਿਸ ਜਾਂਚ ਮੁਤਾਬਕ ਭੀਮ ਟਾਂਕ ਅਤੇ ਹਰਪ੍ਰੀਤ ਹੈਰੀ ‘ਚ ਆਪਸੀ ਪੁਰਾਣੀ ਰੰਜਿਸ਼ ਸੀ ਭੀਮ ਟਾਂਕ ਤੇ 10 ਅਤੇ ਗੁਰਜੰਟ ਸਿੰਘ ਤੇ ਤਿੰਨ ਮੁਕੱਦਮੇ ਦਰਜ ਹਨ ਆਈ ਜੀ ਨੇ ਦੱਸਿਆ ਕਿ ਇਸ ਕੇਸ ‘ਚ ਗ੍ਰਿਫਤਾਰ ਕੀਤੇ ਮੁਲਜਮਾਂ ਦਾ ਅਪਰਾਧਿਕ ਰਿਕਾਰਡ ਵੀ ਹੈ ਉਨ੍ਹਾਂ ਦੱਸਿਆ ਕਿ ਮੁਅੱਤਲ ਕੀਤੇ ਦੋਵਾਂ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਣਗਹਿਲੀ ਕਾਰਨ ਬਰਖਾਸਤ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਇਹ ਵੀ ਜਾਂਚ ਕਰੇਗੀ ਕਿ ਚਮੇਲੀ ਫਾਰਮ ਹਾਊਸ ‘ਚ ਰਿਹਾ ਹੈ ਜਾਂ ਨਹੀਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਫਾਰਮ ਹਾਊਸ ਦਾ ਡੀ ਬੀ ਆਰ ਕਬਜੇ ‘ਚ ਲੈ ਕੇ ਫੌਰੈਸਿਕ ਜਾਂਚ ਲਈ ਭੇਜਣ ਦੀ ਤਿਆਰੀ ਕਰ ਲਈ ਹੈ ਆਈ ਜੀ ਨੇ ਕਿਹਾ ਕਿ ਇਸ ਕੇਸ ਦੀ ਪੂਰ ੀ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media