ਫਗਵਾੜਾ, 20 ਦਸੰਬਰ (ਪ.ਪ) – ਸਕੇਪ ਪੰਜਾਬ ਸੰਸਥਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ, ਇਸ ਸਮਾਗਮ ਦੀ ਪ੍ਰਧਾਨਗੀ ਬਰਤਾਨੀਆ ਤੋਂ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਨੇ ਕੀਤੀ। ਕਵੀ ਦਰਬਾਰ ਦਾ ਆਗਾਜ਼ ਸੁਖਦੇਵ ਸਿੰਘ ਗੰਢਵਾ ਨੇ ਧਰਮ ਹੇਤ ਕੁਰਬਾਨੀ ਕਵਿਤਾ ਦੇ ਨਾਲ ਕੀਤਾ। ਨਗੀਨਾ ਸਿੰਘ ਬਿਲਗਣ ਨੇ ਆਪਣੀ ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ ਤੇ ਰਚਨਾ ਸੁਣਾਕੇ ਮਹਿਮਾਨਾਂ ਨੂੰ ਮੰਤਰ ਮੁਗਧ ਕਰ ਦਿੱਤਾ।ਸ਼ਾਇਰ ਮਨੋਜ ਫਗਵਾੜਵੀ ਨੇ ਆਪਣੀ ਗ਼ਜ਼ਲ ਬੰਦੇ ਨੂੰ ਬੰਦੇ ਨਾਲ ਪਿਆਰ ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਰਚਰਨ ਭਾਰਤੀ, ਜਸਪਾਲ ਜ਼ੀਰਵੀ, ਕਪੂਰ ਸਿੰਘ, ਚਰਨ ਸਿੰਘ ਸਿਚੇਵਾਲੀ ਆਦਿ ਨੇ ਆਪਣੀਆ ਰਚਨਾਵਾਂ ਨਾਲ ਸਮਾਂ ਬਣਿਆ।ਗੁਰਸ਼ਰਨ ਸਿੰਘ ਅਜ਼ਿਬ ਨੇ ਗ਼ਜ਼ਲ ਵਿਧਾ ਤੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਆਪਣੀ ਗ਼ਜ਼ਲਾ ਤਰਨੁਮ ਸ਼੍ਰੋਤਿਆ ਦੇ ਸਨਮੁੱਖ ਸੁਣਾ ਕੇ ਰੰਗ ਬਣਿਆ।ਪਰਵਿੰਦਰ ਜੀਤ ਸਿੰਘ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਹਰਮਿੰਦਰ ਸਿੰਘ ਵਿਰਦੀ, ਮਨਦੀਪ ਸਿੰਘ, ਕੁਨਾਲ ਸ਼ਰਮਾ, ਮਨੋਜ ਰਾਵਤ, ਅਮਰਜੀਤ ਕੌਰ, ਰਿਸ਼ਮਾ ਚਾਵਲਾ, ਹਰਦੀਪ ਆਦਿ ਸ਼ਾਮਿਲ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media