Monday, July 8, 2024

ਸੂਰੋਪੱਡਾ ਪੈਟ੍ਰੋਲ ਪੰਪ ਤੇ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟ

PPN2012201517ਚੌਂਕ ਮਹਿਤਾ, 20 ਦਸੰਬਰ (ਜੋਗਿੰਦਰ ਸਿੰਘ ਮਾਣਾ)- ਮਹਿਤਾ ਚੌਂਕ ਤੋ ਕਰੀਬ 4 ਕਿਲੋਮੀਟਰ ਦੂਰ ਅੰਮ੍ਰਿਤਸਰ ਰੋਡ ਤੇ ਸਥਿਤ ਕਾਰਗਿਲ ਸ਼ਹੀਦ ਤਰਲੋਚਨ ਸਿੰਘ ਫਿਲਿੰਗ ਸ਼ਟੇਸ਼ਨ ਸੂਰੋਪੱਡਾ ‘ਤੇ ਸ਼ਨੀਵਾਰ ਸ਼ਾਮ ਹਥਿਆਰਾਂ ਨਾਲ ਲੈਸ ਕਾਰ ਸਵਾਰ ਲੁਟੇਰਿਆਂ ਵੱਲੋ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਬੇਖੌਫ ਤਰੀਕੇ ਨਾਲ ਅੰਜਾਮ ਦਿੱਤਾ ਗਿਆ।ਪੈਟ੍ਰੋਲ ਪੰਪ ਤੇ ਕੰਮ ਕਰਦੇ ਕਰਿੰਦਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਮ ਕਰੀਬ 6:10 ਮਿੰਟ ਤੇ ਅੰਮ੍ਰਿਤਸਰ ਵਾਲੀ ਸਾਈਡ ਤੋ ਇੱਕ ਚਿੱਟੇ ਰੰਗ ਦੀ ਬਿਨਾ੍ਹ ਨੰਬਰ ਪਲੇਟ ਆਈ 20 ਕਾਰ ਆ ਕੇ ਰੁਕੀ, ਜਿਸ ਵਿੱਚ ਚਾਰ ਆਦਮੀ ਸਵਾਰ ਸਨ ਕਾਰ ਵਿਚੋ ਸਿਰ ਤੋ ਮੋਨੇ ਦੋ ਆਦਮੀ ਬਾਹਰ ਨਿੱਕਲੇ ਅਤੇ ਇੱਕ ਨੇ ਆਪਣੀ ਪਿਸਤੌਲ ਨਾਲ ਹੇਠਾਂ ਜਮੀਨ ਤੇ ਫਾਇਰ ਕੀਤਾ ਦੂਸਰੇ ਆਦਮੀ ਨੇ ਪੰਪ ਤੇ ਕੰਮ ਕਰਦੇ ਕਰਿੰਦੇ ਮਨਜੀਤ ਸਿੰਘ ਨੂੰ ਅਵਾਜ ਮਾਰ ਕੇ ਕੋਲ ਬੁਲਾਇਆ ਤੇ ਉਸਦੇੇ ਮੋਡੇ ਤੇ ਦਾਤਰ ਰੱਖ ਕੇ ਉਸ ਦੇ ਹੱਥ ਵਿਚੋ 3000 ਹਜਾਰ ਰੁਪੈ ਦੀ ਨਕਦੀ ਖੋਹ ਲਈ ਅਤੇ ਹੋਰ ਪੈਸਿਆਂ ਦੀ ਮੰਗ ਕਰਦੇ ਹੋਏ ਉਸ ਨੂੰ ਪੰਪ ਦੇ ਦਫਤਰ ਅੰਦਰ ਲੈ ਗਏ ਇੰਨੇ ਟਾਇਮ ‘ਚ ਪੰਪ ਤੇ ਰੋਟੀ ਬਣਾ ਰਿਹਾ ਦੂਸਰਾ ਕਰਿੰਦਾ ਸੁਨੀਲ ਕੁਮਾਰ ਵੀ ਉਥੇ ਪਹੁੰਚ ਗਿਆ ਲੁਟੇਰਿਆਂ ਨੇ ਉਸ ਕੋਲੋ ਦਰਾਜ ਦੀ ਚਾਬੀ ਦੀ ਮੰਗ ਕੀਤੀ ਸੁਨੀਲ ਕੁਮਾਰ ਵੱਲੋ ਨਾਂਹ ਕਰਨ ਤੇ ਲੁਟੇਰਿਆਂ ਗੋਲੀ ਮਾਰਨ ਦੀ ਧੱਮਕੀ ਦਿੱਤੀ ਅਤੇ ਚਾਬੀ ਲੈ ਕੇ ਦਰਾਜ ਵਿਚੋ 2000 ਹਜਾਰ ਰੁਪੈ ਲੈ ਕੇ ਗੱਡੀ ਸਮੇਤ ਮਹਿਤਾ ਚੌਂਕ ਵਾਲੀ ਸਾਈਡ ਨੂੰ ਫਰਾਰ ਹੋ ਗਏ।ਜਿਕਰਯੋਗ ਹੈ ਕਿ ਵਾਰਦਾਤ ਤੋ ਕੁਝ ਸਮਾਂ ਪਹਿਲਾ ਉਹ ਲੁਟੇਰੇ ਬੋਪਾਰਾਏ ਸਥਿਤ ਕਿਸੇ ਨਾਮੀ ਪੈਟ੍ਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਆ ਰਹੇ ਸਨ।ਇਸ ਵਾਰਦਾਤ ਸਬੰਧੀ ਥਾਣਾ ਮਹਿਤਾ ਵਿਖੇ ਰਿਪੋਟ ਦਰਜ ਕਰ ਲਈ ਗਈ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply