ਪੱਟੀ, 22 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬਾਬਾ ਦੀਪ ਸਿੰਘ ਜੀ ਸ਼ਹੀਦ ਚੈਰੀਟੇਬਲ ਟਰੱਸਟ ਜੋ ਕਿ ਸ਼ਹਿਰ ਵਿਚ ਲੋੜਵੰਦ ਪਰਿਵਰਾਂ ਲਈ ਇਕ ਆਸ ਦੀ ਕਿਰਨ ਵਜੋਂ ਜਾਣਿਆ ਜਾਂਦਾ ਹੈ ਵੱਲੋਂ ਪਿਛਲੇ ਦਿਨੀਂ ਅੱਧਰੰਗ ਦੇ ਰੋਗ ਨਾਲ ਪੀੜਿਤ ਮਾਤਾ ਸੁਰਜੀਤ ਕੌਰ ਨੂੰ ਪੰਜ ਹਜਾਰ ਦੀ ਮਾਲੀ ਮਦਦ ਕੀਤੀ ਗਈ ਹੈ।ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲੋੜਵੰਦ, ਰੋਗ ਗ੍ਰਸਤ ਰੋਗੀਆਂ ਦੀ ਮਦਦ ਕਰ ਰਿਹਾ ਹੈ ਜੋਕਿ ਸਮੂਹ ਸ਼ਹਿਰ ਵਾਸੀਆਂ ਅਤੇ ਸਹਿਯੋਗੀਆਂ ਦੀ ਸੇਵਾ ਨਾਲ ਹੀ ਸੰਭਵ ਹੈ।ਇਸ ਮੌਕੇ ਤੇ ਡਾ.ਜਸਪਾਲ ਸਿੰਘ, ਬਲਬੀਰ ਸਿੰਘ ਟਰੱਸਟ ਮੈਂਬਰ ਮੌਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media