Monday, June 29, 2026

ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਨੇ ਅਬੋਹਰ ਕਾਂਡ ਵਿਰੁੱਧ ਕੱਢਿਆ ਕੈਂਡਲ ਮਾਰਚ

PPN2212201519

ਜੰਡਿਆਲਾ ਗੁਰੂ, 22 ਦਸੰਬਰ (ਹਰਿੰਦਰ ਪਾਲ ਸਿੰਘ) – ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਵਲੋਂ ਅਬੋਹਰ ਹੱਤਿਆਕਾਂਡ ਦੇ ਵਿਰੁੱਧ ਕੈਂਡਲ ਮਾਰਚ ਕੱਢ ਕੇ ਰੋਸ ਜ਼ਾਹਿਰ ਕੀਤਾ ਗਿਆ। ਇਹ ਮਾਰਚ ਸ਼ਹੀਦ ਉਧਮ ਸਿੰਘ ਚੌਂਕ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦਿਆ ਹੋਇਆ ਵਾਲਮੀਕਿ ਚੌਂਕ ਵਿਖੇ ਸਮਾਪਤ ਹੋਇਆ।ਇਸ ਮੌਕੇ ਖਡੂਰ ਸਾਹਿਬ ਦੇ ਜ਼ੋਨ ਇੰਚਾਰਜ ਐਡਵੋਕੇਟ ਇਕਬਾਲ ਸਿੰਘ ਭਾਗੋਵਾਲ ਤੇ ਇਕੱਤਰ ਹੋਏ ਪਾਰਟੀ ਆਗੂਆਂ ਤੇੇ ਵਲੰਟੀਅਰਾਂ ਨੇ ਇੱਕ ਸੁਰ ਵਿੱਚ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਹੱਤਿਆ ਕਾਂਡ ਦੀ ਜੋਰਦਾਰ ਨਿੰਦਾ ਕਰਦਿਆ ਕਿਹਾ ਕਿ ਉਹ ਪੰਜਾਬ ਸਰਕਾਰ ਤੋ ਮੰਗ ਕਰਦੇ ਹਨ ਕਿ ਸਰਕਾਰ ਇਸ ਹੱਤਿਆਕਾਂਡ ਲਈ ਕਸੂਰਵਾਰਾਂ ਨੂੰ ਰਾਜਨੀਤਿਕ ਸ਼ਰਨ ਦੇਣ ਦੀ ਬਜਾਏ, ਉਹਨਾਂ ‘ਤੇ ਬਣਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਵੇ ।ਉਹਨਾ ਇਸ ਕਾਂਡ ਨੂੰ ਮੌਜੂਦਾ ਸਰਕਾਰ ਦੀ ਗੁੰਡਾਗਰਦੀ ਦੀ ਹੱਦ ਦੱਸਿਆ।ਇਸ ਕੈਂਡਲ ਮਾਰਚ ਵਿੱਚ ਸਰਬਜੀਤ ਸਿੰਘ ਡਿੰਪੀ ਸਰਕਲ ਇੰਚਾਰਜ ਜੰਡਿਆਲਾ ਗੁਰੂ, ਨਰੇਸ਼ ਪਾਠਕ, ਸੁਖਦੇਵ ਸਿੰਘ ਸਰਜਾ, ਰਾਜੇਸ਼ ਪਾਠਕ, ਬੁੱਧ ਸਿੰਘ ਰਾਣਾ ਕਾਲਾ, ਸਤਨਾਮ ਸਿੰਘ, ਅਮਰਦੀਪ ਗੋਪੀ, ਗੁਰਦਿਆਲ ਸਿੰਘ ਬੱਲ, ਜਸਬੀਰ ਸਿੰਘ ਸੁਰਸਿੰਘ ਵਾਲਾ, ਬਲਵਿੰਦਰ ਸਿੰਘ ਕੰਗ, ਵਰਿੰਦਰ ਸਿੰਘ ਛੀਨਾ, ਗੁਪਤੇਸ਼ਵਰ ਬਾਵਾ, ਦਲੀਪ ਸਿੰਘ, ਸਵਰਨ ਸਿੰਘ ਗਹਿਰੀ ਮੰਡੀ, ਅਜੈਬ ਸਿੰਘ ਧੀਰੇਕੋਟ, ਗੁਰਿੰਦਰ ਪਾਲ ਸਿੰਘ ਲੱਕੀ, ਬਲਵਿੰਦਰ ਸਿੰਘ ਤਰਸਿੱਕ, ਦਲਬੀਰ ਸਿੰਘ ਬਾਬਾ ਬਕਾਲਾ, ਕੈਪਟਨ ਗੁਰਦਿੱਤ ਸਿੰਘ ਬੱਲ ਤੇ ਬੀਬੀ ਅਮਰਜੀਤ ਕੌਰ ਮੁੱਛਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਦੇ ਪਾਰਟੀ ਦੇ ਸਮਰਥਕ ਹਾਜਿਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply