Wednesday, June 24, 2026

ਸਰਕਾਰੀ ਸੀਨੀ: ਸੈਕੰ: ਸਕੂਲ ਸੰਦੌੜ ਵਿਖੇ ਪਹਿਲੀ ਨਾਨ ਰੈਜ਼ੀਡੈਸ਼ੀਅਲ ਐਸ. ਐਮ. ਸੀ. ਟਰੇਨਿੰਗ ਕਰਵਾਈ

PPN2412201505

ਸੰਦੌੜ, 24 ਦਸੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਪਹਿਲੀ ਨਾਨ ਰੈਜ਼ੀਡੈਸ਼ੀਅਲ ਕਲੱਸਟਰ ਪੱਧਰੀ ਐੱਸ. ਐਮ. ਸੀ. ਟਰੇਨਿੰਗ ਕਰਵਾਈ ਗਈ ਜਿਸ ਵਿਚ ਕੁਦਰਤੀ ਆਫ਼ਤਾਂ, ਆਰ. ਟੀ. ਈ. ਐਕਟ, ਮਾਪਿਆ ਦੀਆਂ ਜ਼ਿੰਮੇਵਾਰੀਆਂ, ਵਿਦਿਆਰਥੀਆਂ ਦੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ ਚਰਚਾ ਵਿਚ ਲਿਆਂਦੇ ਗਏ।ਰਿਸੋਰਸ ਪਰਸਨ ਸ.ਯਾਦਵਿੰਦਰ ਸਿੰਘ (ਬਰਨਾਲਾ) ਅਤੇ ਸ. ਨਿਸ਼ਾਨ ਸਿੰਘ ਕਮੇਟੀ ਮੈਂਬਰ ਕਲਿਆਣ ਨੇ ਕੁਦਰਤੀ ਆਫ਼ਤਾਂ, ਸਿਹਤ ਸੰਭਾਲ ਬਾਰੇ ਮੈਂਬਰਜ਼ ਨਾਲ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਕਿਹਾ ਕਿ ਕਿਸ ਤਰਾਂ ਮਾਪਿਆ ਨੂੰ ਵਿਦਿਆਰਥੀਆ ਨੂੰ ਪੜਾਈ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਕਿ ਵਿਦਿਆਰਥੀ ਇੱਕ ਨਰੋਏ ਸਮਾਜ ਨੂੰ ਸਿਰਜ ਸਕਣ।ਪ੍ਰਿੰਸੀਪਲ ਸ. ਜੋਗਿੰਦਰ ਸਿੰਘ ਜੀ ਨੇ ਸਕੂਲ ਵਿਚ ਚੱਲ ਰਹੀ ਕਿਰਿਆਵਾਂ ਬਾਰੇ ਜਾਣੂ ਕਰਵਾਇਆ।ਵੱਖ-ਵੱਖ ਸਕੂਲਾਂ ਤੋਂ ਆਏ ਕਮੇਟੀ ਮੈਂਬਰਜ਼ ਨੇ ਵੀ ਆਪਣੇ-ਆਪਣੇ ਵਿਚਾਰ ਦਿੱਤੇ ਇਸ ਸਾਰੇ ਕੰਮ ਦਾ ਸੰਚਾਲਨ ਮੈਡਮ ਸ੍ਰੀਮਤੀ ਅਮਨਦੀਪ ਕੌਰ ਨੇ ਕੀਤਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply