Friday, March 6, 2026

ਖ਼ਾਲਸਾ ਕਾਲਜ ਵਿਖੇ ‘ਪਰਸਨੈਲਿਟੀ ਡਿਵੈੱਲਪਮੈਂਟ ਅਤੇ ਇੰਟਰਵਿਊ ਸਕਿਲਜ਼’ ਵਿਸ਼ੇ ‘ਤੇ ਸੈਮੀਨਾਰ

PPN2412201517 PPN2412201518

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਖੁਰਮਣੀਆ, ਪ੍ਰੀਤਮ ਸਿੰਘ)- ਇਤਿਹਾਸਕ ਖ਼ਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ‘ਪਰਸਨੈਲਿਟੀ ਡਿਵੈੱਲਪਮੈਂਟ ਅਤੇ ਇੰਟਰਵਿਊ ਸਕਿਲਜ਼’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਵਿੱਚ ਲੈਕਸਿਕਨ ਮਾਇਲ, ਪੂਨੇ ਤੋਂ ਪ੍ਰੋ: ਐਜਿਲਿਨਾ ਸੋਨੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਤਿਆਰ ਕਰਨਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇੰਟਰਵਿਊ ਵਿੱਚ ਬੈਠਣ ਦੇ ਸਲੀਕੇ ਬਾਰੇ ਦੱਸਦਿਆ ਗਰੁੱਪ ਡਿਕਸ਼ਨ ਵੀ ਕਰਵਾਈਆਂ। ਪ੍ਰੋ: ਸੋਨੀ ਨੇ ਕਿਹਾ ਕਿ ਮਲਟੀਨੈਸ਼ਨਲ ਕੰਪਨੀਆਂ, ਬੈਂਕਾਂ ਵਿੱਚ ਇੰਟਰਵਿਊ ਲਈ ਵਿਦਿਆਰਥੀਆਂ ਨੂੰ ਪਹਿਲਾਂ ਹੀ ਤਿਆਰ ਹੋਣਾ ਚਾਹੀਦਾ।
ਪ੍ਰਿੰ: ਡਾ. ਮਹਿਲ ਸਿੰਘ ਨੇ ਵਿਭਾਗ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਅਜਿਹੇ ਸੈਮੀਨਾਰਾਂ ਦਾ ਆਯੋਜਨ ਕਰਨਾ ਸਮੇਂ ਦੀ ਮੁੱਖ ਜਰੂਰਤ ਹੈ ਅਤੇ ਇਹੋ ਜਿਹੇ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਇੰਟਰਵਿਊ ਸਬੰਧੀ ਉਨ੍ਹਾਂ ਪਕੜ ਮਜ਼ਬੂਤ ਹੋਵੇਗੀ। ਇਸ ਮੌਕੇ ਵਿਦਿਆਰਥੀਆਂ ਨੇ ਸੈਮੀਨਾਰ ਨੂੰ ਬਹੁਤ ਵਧੀਆ ਮੰਨਿਆ ਅਤੇ ਕਿਹਾ ਅਜਿਹੇ ਸੈਮੀਨਾਰ ਉਨ੍ਹਾਂ ਨੂੰ ਅੱਗੇ ਆਉਣ ਵਾਲੀਆਂ ਪਲੇਸਮੈਂਟਜ਼ ਅਤੇ ਹੋਰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹਾਇਕ ਹੋਣਗੀਆਂ। ਪ੍ਰਿੰ: ਡਾ. ਮਹਿਲ ਸਿੰਘ ਨੇ ਆਏ ਹੋਏ ਮਾਹਿਰਾਂ ਦਾ ਮੋਮੈਂਟੋ ਦੇ ਕੇ ਸਵਾਗਤ ਕੀਤਾ ਅਤੇ ਪ੍ਰੋ: ਹਰਭਜਨ ਸਿੰਘ ਰੰਧਾਵਾ, ਡਾਇਰੈਕਟਰ ਪਲੇਸਮੈਂਟਜ਼ ਨੇ ਮਾਹਿਰਾਂ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਆਉਣ ਲਈ ਧੰਨਵਾਦ ਕੀਤਾ। ਸੈਮੀਨਾਰ ਨੂੰ ਪ੍ਰੋ: ਸੁਖਪੁਨੀਤ ਕੌਰ, ਪ੍ਰੋ: ਪੂਨਮਜੀਤ ਕੌਰ ਅਤੇ ਪ੍ਰੋ: ਪ੍ਰਭਸਿਮਰਨ ਸਿੰਘ ਨੇ ਆਯੋਜਿਤ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply