ਬਟਾਲਾ, 26 ਦਸੰਬਰ (ਨਰਿੰਦਰ ਸਿੰਘ ਬਰਨਾਲ)- ਜਿਉਂ ਹੀ ਪਤੰਗਾਂ ਦਾ ਸੀਜਨ ਆਉਂਦਾ ਹੈ ਚਾਈਨਾ ਡੋਰ ਨਾਲ ਹਾਦਸਿਆਂ ਦੀਆਂ ਘਟਨਾਵਾਂ ਵੀ ੜਧ ਜਾਂਦੀਆਂ ਹਨ ।ਇਸ ਸਬੰਧੀ ਪਸ਼ੂ ਪਾਲਣ ਜਿਲ੍ਹਾ ਕਮੇਟੀ ਦੇ ਐਡਵਾਈਜ਼ਰੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ. ਸੀ ਵਿੰਗ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਹਰ ਸਾਲ ਪ੍ਰਸ਼ਾਸ਼ਨ ਵੱਲੋ ਸਖਤੀ ਕਰਨ ਦੇ ਬਾਵਜੂਦ ਵੀ ਚਾਈਨਾ ਡੋਰ ਮਾਰਕੀਟ ਵਿਕ ਦੀ ਰਹਿੰਦੀ ਹੈ, ਤੇ ਚਾਈਨਾ ਡੋਰ ਨਾਲ ਵਾਪਰਣ ਵਾਲੇ ਹਾਦਸੇ ਜਾਰੀ ਰਹਿੰਦੇ ਹਨ। ਲੁਕਾ ਛਿਪਾ ਕੇ ਚਾਈਨਾ ਡੋਰ ਵੇਚਣ ਨਾਲ ਬਤਿੇ ਸਮੇਂ ਕਈ ਲੋਕ ਜਖਮੀ ਹੋਏ ਹਨ ਤੇ ਕਈਆਂ ਦੀ ਮੌਤ ਹੋਰ ਚੁੱਕੀ ਹੈ। ਕਈ ਬੇਜ਼ੁਬਾਨ ਪੰਛੀਆਂ ਦੀ ਵੀ ਮੌਤ ਹੋਈ ਹੈ। ਉਨਾਂ ਕਿਹਾ ਕਿ ਮਾਪਿਆ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਇਸ ਡੋਰ ਦੇ ਮਾਰੂ ਪ੍ਰਭਾਵਾਂ ਤੋ ਜਾਣੁ ਕਰਵਾਇਆ ਜਾਵੇ ਅਤੇ ਦੁਕਾਨਦਾਰ ਵੀ ਜਾਨਲੇਵਾ ਡੋਰ ਦਾ ਕਾਰੋਬਾਰ ਨਾ ਕਰਨ। ਪ੍ਰਸ਼ਾਸ਼ਨ ਦਾ ਵੀ ਫਰਜ਼ ਬਣਦਾ ਹੈ ਇਸ ਚਾਈਨਾ ਡੋਰ ਦੀ ਵਿਕਰੀ ‘ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ । ਇਸ ਮੌਕੇ ਐਸ. ਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਅਨਿਲ ਭੱਟੀ, ਸਤਵਿੰਦਰ ਲਾਡੀ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ ਗੋਪੀ, ਹਰਜੀਤ ਸਿੰਘ ਜੀਤੀ, ਰਾਮ ਸਿੰਘ ਲੋਧੀਨੰਗਲ, ਬਾਬਾ ਨਿਸ਼ਾਨ ਸਿੰਘ ਚੋਧਰਪੁਰਾ ਆਦਿ ਅਹੁਦੇਦਾਰ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media