Tuesday, March 24, 2026

ਚੌਥਾ ਜਿਲਾ ਗਤਕਾ ਟੂਰਨਾਮੈਂਟ ਆਯੋਜਿਤ ਕੀਤਾ ਗਿਆ

PPN2612201505ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਪੁਤਲੀਘਰ ਸਥਿਤ ਸੈਂਟਰਲ ਖਾਲਸਾ ਯਤੀਮਖਾਨਾ ਵਿਖੇ ਜਿਲਾ ਗਤਕਾ ਐਸੋਸੀਏਸ਼ਨ (ਰਜਿ:) ਦੇ ਸ੍ਰਪ੍ਰਸਤ ਸ: ਸੰਤੋਖ ਸਿੰਘ ਤੇ ਸ: ਸਰਬਜੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਚੌਥਾ ਜਿਲਾ ਗਤਕਾ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਜਿਸ ਵਿਚ ੧੪,੧੭, ੧੯, ੨੨ ਤੇ ੨੫ ਸਾਲ ਉਮਰ ਗਰੁਪ ਦੇ ਲੜਕਿਆਂ ਅਤੇ ਲੜਕੀਆਂ ਦੀ ਚੋਣ ਫਰੀ ਸੋਟੀ ਤੇ ਸਿੰਗਲ ਸੋਟੀ ਲਈ ਜਿਲਾ ਅੰਮ੍ਰਿਤਸਰ ਦੀਆਂ ਟੀਮਾਂ ਵਜੋਂ ਕੀਤੀ ਗਈ।ਇਸ ਚੈਂਪੀਅਨਸ਼ਿਪ ਵਿਚ ਜਿਲੇ ਦੀਆਂ ਪ੍ਰਮ’ਖ ਅਤੇ ਨਾਮਵਰ ਸਕੂਲਾਂ ਤੇ ਅਖਾੜਿਆਂ ਦੀਆਂ ਟੀਮਾਂ ਨੇ ਭਾਗ ਲਿਆ।ਜਿਲੇ ਦੇ ਗਤਕਾ ਟੈਕਨੀਕਲ ਕਮੇਟੀ ਵਲੋਂ ਖਿਡਾਰੀਆਂ ਦੀ ਚੌਣ ਕੀਤੀ ਗਈ। ਟੂਰਨਾਮੈਂਟ ਦੇ ਪ੍ਰਬੰਧ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਸ: ਟਹਿਲਇੰਦਰ ਸਿੰਘ, ਸ: ਸੁਖਦੇਵ ਸਿੰਘ, ਸ: ਜਤਿੰਦਰ ਸਿੰਘ ਭਾਟੀਆਂ, ਪ੍ਰਿ: ਡਾ: ਧਰਮਵੀਰ ਸਿੰਘ, ਪ੍ਰਿ: ਸਵਿੰਦਰ ਸਿੰਘ ਚਾਹਲ, ਤੇ ਸ: ਗੁਰਚਰਨ ਸਿੰਘ ਨੇ ਆਪਣਾ ਅਹਿਮ ਯੋਗਦਾਨ ਪਾਇਆ।ਟੈਕਨੀਕਲ ਕਮੇਟੀ ਦੇ ਮੈਂਬਰਾਂ ਸ: ਜਗਦੀਸ਼ ਸਿੰਘ, ਬੀਬੀ ਮਨਪ੍ਰੀਤ ਕੋਰ, ਸ: ਸਰਬਜੀਤ ਸਿੰਘ ਦੇਵ, ਸ: ਮਨਿੰਦਰ ਸਿੰਘ, ਸ: ਹਰਪ੍ਰੀਤ ਸਿੰਘ, ਸ: ਕਰਮਬੀਰ ਸਿੰਘ, ਸ: ਗੁਰਕੈਪਟਨ ਸਿੰਘ, ਬੀਬਾ ਜਸਮੀਤ ਕੌਰ, ਅੰਮ੍ਰਿਤਪਾਲ ਕੌਰ, ਮਨਪ੍ਰੀਤ ਕੌਰ ਛਿਹਰਟਾ ਨੇ ਗੱਤਕਾ ਟੀਮ ਦੀ ਚੌਣ ਵਿਚ ਅਹਿਮ ਹਿੱਸਾ ਪਾਇਆ।ਇਸ ਮੌਕੇ ੧੪ ਸਾਲ ਤੋਂ ਘੱਟ ਲੜਕੇ ਤੇ ਲੜਕੀਆਂ ਦੀ ਵੱਖ ਵੱਖ ਸ਼ਸਤਰਾਂ ਦੁਆਰਾ ਪ੍ਰਦਰਸ਼ਨੀ ਲਈ ਵੀ ਚੌਣ ਕੀਤੀ ਗਈ।ਇਸ ਮੌਕੇ ਵੱਖ ਵੱਖ ਸਕੂਲਾਂ ਤੇ ਅਖਾੜਿਆਂ ਦੇ ਖਿਡਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਗੱਤਕਾ ਉਸਤਾਦ ਤੇ ਗੱਤਕਾ ਪ੍ਰੇਮੀ ਹਾਜਰ ਸਨ। ਸ: ਹਰਮਿੰਦਰ ਸਿੰਘ ਫ੍ਰੀਡਮ, ਸ: ਹਰਜਿੰਦਰ ਸਿੰਘ ਵਿੰਗ ਕਮਾਂਡਰ, ਮੇਜਰ ਅਰਸ਼ਪ੍ਰੀਤ ਸਿੰਘ, ਇਜੀ: ਸਿਮਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply