ਜੰਡਿਆਲਾ ਗੁਰੂ, 26 ਦਸੰਬਰ (ਹਰਿੰਦਰਪਾਲ ਸਿੰਘ)- ਪੰਜਾਬ ਵਿੱਚ ਪੈ ਰਹੀ ਅਤਿ ਦੀ ਕੜਾਕੇ ਦੀ ਠੰਡ ਨੇ ਸਾਰਿਆਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ। ਅਮੀਰ ਵਿਅਕਤੀ ਤਾਂ ਹੀਟਰਾਂ ਜਾਂ ਰਜਾਈਆਂ ਵਿੱਚ ਬੈਠ ਕੇ ਆਪਣਾ ਕੁੱਝ ਬਚਾਅ ਕਰ ਰਹੇ ਹਨ। ਪਰ ਗਰੀਬ ਵਿਅਕਤੀਆਂ ਲਈ ਤਾਂ ਠੰਡ ਮੋਤ ਬਣ ਰਹੀ ਹੈ। ਕੜਾਕੇ ਦੀ ਠੰਡ ਅਤੇ ਸ਼ੀਤ ਹਵਾਵਾਂ ਵਿੱਚ ਠਰੂ ਠਰੂ ਕਰ ਰਹੇ ਗਰੀਬ ਲੋਕਾਂ ਲਈ ਮਸੀਹਾ ਬਣ ਕੇ ਨਿਕਲੇ ਦਾਨਿਸ਼ ਧਾਮੀ ਅਤੇ ਉਹਨਾਂ ਦੇ ਸਾਥੀਆਂ ਵਲੋਂ ਖੁਦ ਜਗ੍ਹਾ ਜਗ੍ਹਾ ਜਾ ਕੇ ਲਰੀਬ ਅਤੇ ਲੋੜਵੰਦਾਂ ਨੂੰ ਕੰਬਲ ਵੰਡੇ ਜਾ ਰਹੇ । ਸਮਾਜ ਸੇਵਾ ਕਰ ਰਹੇ ਦਾਨਿਸ਼ ਧਾਮੀ ਨੇ ਦੱਸਿਆ ਕਿ ਉਹਨਾਂ ਵਲੋਂ ਇਹ ਉਪਰਾਲਾ ਅਪਨੇ ਕੁੱਝ ਦੋਸਤਾਂ ਨਾਲ ਮਿਲ ਕੇ ਸ਼ੁਰੂ ਕੀਤਾ ਹੋਇਆ ਹੈ ਅਤੇ ਹੁਣ ਤੱਕ ਤਕਰੀਬਨ 100 ਕੰਬਲ ਵੰਡੇ ਹਨ। ਉਹਨਾਂ ਕਿਹਾ ਕਿ ਅੱਗੋਂ ਵੀ ਸਾਥੀਆਂ ਦੀ ਮਦਦ ਨਾਲ ਇਹ ਕੰਮ ਨਿਰੰਤਰ ਜਾਰੀ ਰੱਖੇ ਜਾਣਗੇ ਅਤੇ ਜੇ ਕਿਸੇ ਲੋੜਵੰਦ ਨੇ ਕੰਬਲ ਲੈਣਾ ਹੋਵੇ ਤਾਂ ਫੋਨ ਨੰਬਰ 9780656001 ਤੇ ਸੰਪਰਕ ਕਰ ਸਕਦਾ ਹੈ। ਇਸ ਸਮੇਂ ਰੋਬਿਨ ਕੁਮਾਰ, ਵਿਕਾਸ ਟਾਂਗਰਾ, ਗੋਰਵ ਵਿਨਾਇਕ, ਸਚਿਨ ਧਵਨ, ਮੰਨੂ ਗਰੋਵਰ ਆਦਿ ਮੋਜੂਦ ਸਨ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media