Tuesday, March 24, 2026

ਮੰਤਰੀ ਜੋਸ਼ੀ ਵਲੋਂ ਕਰਾਟੇ ਮਾਰਸ਼ਲ ਆਰਟਸ ਸਪੋਰਟਸ ਕਲੱਬ ਨੂੰ ਇੱਕ ਲੱਖ ਦੀ ਗਰਾਂਟ ਦਾ ਐਲਾਨ

PPN2612201511ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਕਰਾਟੇ ਮਾਰਸ਼ਲ ਆਰਟਸ ਸਪੋਰਟਸ ਕਲੱਬ ਵਲੋਂ ਗਿਆਰਵੀਂ ਨੈਸ਼ਨਲ ਕਰਾਟੇ ਤੇ ਕਿੱਕ ਬੌਕਸਿੰਗ ਚੈਂਪੀਅਨਸ਼ਿਪ 2015 ਸਥਾਨਕ ਗੋਲ ਬਾਗ ਵਿਖੇ ਅਯੋਜਿਤ ਕੀਤੀ ਗਈ, ਜਿਸ ਵਿੱਚ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਕਰਾਟੇ ਤੇ ਕਿਕ ਬੌਕਸਿੰਗ ਦੇ ਖਿਡਾਰੀਆਂ ਵਲੋਂ ਦਿਖਾਏ ਗਏ ਵੱਖ ਵੱਖ ਐਕਸ਼ਨਾਂ ਦਾ ਉਨਾਂ ਨੇ ਭਰਪੂਰ ਅਨੰਦ ਮਾਣਿਆ।ਸ੍ਰੀ ਜੋਸ਼ੀ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਕਰਾਟੇ ਖੇਡ ਆਤਮ ਰੱਖਿਆ ਲਈ ਬਿਹਤਰੀਨ ਹਥਿਆਰ ਹੈ ਅਤੇ ਖਾਸ ਕਰ ਕੇ ਲੜਕੀਆਂ ਨੂੰ ਕਰਾਟ ਦੀ ਖੇਡ ਵਿੱਚ ਜਰੂਰ ਹਿੱਸਾ ਲੈਣਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ‘ਤੇ ਉਹ ਆਪਣੀ ਆਤਮ ਰੱਖਿਆ ਕਰ ਸਕਣ ਦੇ ਸਮਰੱਥ ਹੋ ਸਕਣ। ਉਨਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ‘ਤੇ ਕਲੱਬ ਨੂੰ ਇੱਕ ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ।ਇਸ ਮੌਕੇ ਗਤਕਾ ਟੀਮ ਵਲੋਂ ਆਪਣੀ ਕਲਾ ਦਾ ਵੀ ਪ੍ਰਦਰਸ਼ਨ ਕੀਤਾ ਗਿਆ।ਪ੍ਰਬੰਧਕਾਂ ਵਲੋਂ ਸ੍ਰੀ ਜੋਸ਼ੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰੇਮ ਪੁਰੀ, ਕੌਂਸਲਰ ਅੰਨ ਐਰੀ, ਸਿਹਾਨ ਰਾਯੁਥਾਪਾ, ਕੇ.ਬੀ ਰਾਣਾ, ਰਜੇਸ਼ ਪਹਿਲਵਾਨ, ਅਭਿਲਾਸ਼ ਸ਼ਰਮਾ, ਰਾਮਪਾਲ ਚੱਤਰਥ, ਸੁਮੀਤ ਖੰਨਾ, ਦੀਪਕ ਸ਼ੂਰ, ਹਿਮਾਂਸ਼ੂ ਅਰੋੜਾ, ਸਲਿਲ ਸਚਦੇਵਾ, ਨੰਦ ਕਿਸ਼ੌਰ, ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply