Wednesday, September 2, 2026

ਦਸ਼ਮੇਸ਼ ਪਬਲਿਕ ਸਕੂਲ ਰਾਜ ਪੱਧਰ ਤੇ ਜੇਤੂ

PPN2612201512ਚੌਂਕ ਮਹਿਤਾ, 26 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਸਿੱਖਿਆ ਬੋਰਡ ਦੇ ਮੋਹਾਲੀ ਸਥਿਤ ਆਡੀਟੋਰੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਵਿਦਿਅਕ ਮੁਕਾਬਲਿਆਂ ‘ਚ ਦਸ਼ਮੇਸ਼ ਪਬਲਿਕ ਸੀਨੀਅਰ ਸਕੈਡੰਰੀ ਸਕੂਲ ਮਹਿਤਾ ਚੌਂਕ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਮੌਲਿਕ ਲਿਖਤ ‘ਚ ਪੰਜਾਬ ਚੋਂ ਤੀਜਾ ਤੇ ਨਵਨੀਤ ਕੌਰ ਨੇ ਆਮ ਗਿਆਨ ਚੋ ਚੌਥਾ ਸਥਾਨ ਹਾਸਲ ਕੀਤਾ।ਇਸ ਪ੍ਰਾਪਤੀ ਲਈ ਪ੍ਰੋ; ਪ੍ਰੇਮ ਸਿੰਘ ਚੰਦੂਮਾਜਰਾ, ਡਾ. ਤਜਿੰਦਰ ਕੌਰ ਧਾਲੀਵਾਲ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ, ਗੁਰਜਿੰਦਰ ਸਿੰਘ ਬਾਠ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੰਸਥਾ ਨੂੰ ਸਨਮਾਨਿਤ ਕੀਤਾ।ਇਸ ਪ੍ਰਾਪਤੀ ਦਾ ਸਿਹਰਾ ਸੰਸਥਾ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ ਸਮੂੰਹ ਸਟਾਫ, ਵਿਦਿਆਰਥੀਆਂ ਤੇ ਖਾਸ ਤੌਰ ਤੇ ਮੈਡਮ ਕਿਰਨਜੀਤ ਕੌਰ ਨੂੰ ਦਿੱਤਾ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply