ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ)- ਪੰਜਾਬੀ ਸਹਿਤ ਸਭਾ ਚੋਗਾਵਾਂ (ਰਜਿ.) ਦੇ ਪ੍ਰਧਾਨ ਧਰਵਿੰਦਰ ਸਿੰਘ ਅੋਲਖ ਜਨਰਲ ਸਕੱਤਰ ਪ੍ਰਿ. ਗੁਰਬਾਜ ਸਿੰਘ ਤੋਲਾਨੰਗਲ, ਵਲੋ ਵਿਸ਼ੇਸ਼ ਸਮਾਗਮ ਸੁਲਤਾਨਵਿੰਡ ਰੋਡ ਵਿਖੇ ਕਰਵਾਇਆ ਗਿਆ।ਇਸ ਮੋਕੇ ਬਾਬਾ ਫਰੀਦ ਮਿਸ਼ਨ ਸੰਸਥਾ ਦੇ ਚੇਅਰਮੈਨ ਅਤੇ ਲੇਖਕ ਨਰਿੰਦਰ ਸਿੰਘ ਪਦਮ ਦੀ ਪੁਸਤਕ ਰਲੀਜ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਪਦਮ ਨੇ ਕਿਹਾ ਕਿ ਜ਼ਿਥੇ ਇਕ ਪਾਸੇ ਅਮੀਰ ਵਰਗ ਹੋਰ ਅਮੀਰ ਹੋ ਰਿਹੈ, ਉਥੇ ਹੀ ਦੂਸਰੇ ਪਾਸੇ ਗਰੀਬ ਮਜਦੂਰ ਵਰਗ ਦੀ ਹਾਲਤ ਵਿੱਚ ਕੋਈ ਸੁਧਾਰ ਨਹੀ ਆ ਰਿਹਾ। ਉਨਾਂ ਕਿਹਾ ਕਿ ਹਰੇਕ ਮਜਦੂਰ ਦੀ ਦਾਸਤਾਨ ਅਤੇ ਪੀੜਾ ਹੈ, ਇਕ ਇੰਕਲਾਬ ਦਾ ਰੂਪ ਧਾਰਨ ਕਿਵੇਂ ਕਰਦੀ ਹੈ, ਇਸ ਦਾ ਵਰਨਣ ਇਸ ਕਿਤਾਬ ਰਾਹੀਂ ਕੀਤ ਗਿਆ ਹੈ। ਇਸ ਮੋਕੇ ਤੇ ਸ਼ਾਇਰ ਜਗਤਾਰ ਸਿੰਘ ਗਿੱਲ, ਕੌਮੀ ਕਵੀ ਹਰੀ ਸਿੰਘ, ਹਰਮੀਤ ਸਿੰਘ ਆਰਟਿਸਟ, ਹਰਬੰਸ ਸਿੰਘ ਨਾਗੀ, ਧਰਮਿੰਦਰ ਸਿੰਘ ਡਲਹੋਜੀ, ਸ਼ਿੰਗਾਰਾ ਸਿੰਘ, ਗੁਰਵਿੰਦਰ ਸਿੰਘ, ਡਾ. ਗਰਮੁੱਖ ਸੰਜੈ ਰਾਣਾ ਹੈਪੀ ਮਾਹਲ ਆਦਿ ਲੋਕ ਮੋਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media