Friday, October 9, 2026

ਨਰਿੰਦਰ ਸਿੰਘ ਪਦਮ ਦੀ ਮਜਦੂਰ ਬਨਾਮ ਪੂੰਜੀ ਨਾਵਲ ਰਲੀਜ਼

PPN2612201521ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ)- ਪੰਜਾਬੀ ਸਹਿਤ ਸਭਾ ਚੋਗਾਵਾਂ (ਰਜਿ.) ਦੇ ਪ੍ਰਧਾਨ ਧਰਵਿੰਦਰ ਸਿੰਘ ਅੋਲਖ ਜਨਰਲ ਸਕੱਤਰ ਪ੍ਰਿ. ਗੁਰਬਾਜ ਸਿੰਘ ਤੋਲਾਨੰਗਲ, ਵਲੋ ਵਿਸ਼ੇਸ਼ ਸਮਾਗਮ ਸੁਲਤਾਨਵਿੰਡ ਰੋਡ ਵਿਖੇ ਕਰਵਾਇਆ ਗਿਆ।ਇਸ ਮੋਕੇ ਬਾਬਾ ਫਰੀਦ ਮਿਸ਼ਨ ਸੰਸਥਾ ਦੇ ਚੇਅਰਮੈਨ ਅਤੇ ਲੇਖਕ ਨਰਿੰਦਰ ਸਿੰਘ ਪਦਮ ਦੀ ਪੁਸਤਕ ਰਲੀਜ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਪਦਮ ਨੇ ਕਿਹਾ ਕਿ ਜ਼ਿਥੇ ਇਕ ਪਾਸੇ ਅਮੀਰ ਵਰਗ ਹੋਰ ਅਮੀਰ ਹੋ ਰਿਹੈ, ਉਥੇ ਹੀ ਦੂਸਰੇ ਪਾਸੇ ਗਰੀਬ ਮਜਦੂਰ ਵਰਗ ਦੀ ਹਾਲਤ ਵਿੱਚ ਕੋਈ ਸੁਧਾਰ ਨਹੀ ਆ ਰਿਹਾ। ਉਨਾਂ ਕਿਹਾ ਕਿ ਹਰੇਕ ਮਜਦੂਰ ਦੀ ਦਾਸਤਾਨ ਅਤੇ ਪੀੜਾ ਹੈ, ਇਕ ਇੰਕਲਾਬ ਦਾ ਰੂਪ ਧਾਰਨ ਕਿਵੇਂ ਕਰਦੀ ਹੈ, ਇਸ ਦਾ ਵਰਨਣ ਇਸ ਕਿਤਾਬ ਰਾਹੀਂ ਕੀਤ ਗਿਆ ਹੈ। ਇਸ ਮੋਕੇ ਤੇ ਸ਼ਾਇਰ ਜਗਤਾਰ ਸਿੰਘ ਗਿੱਲ, ਕੌਮੀ ਕਵੀ ਹਰੀ ਸਿੰਘ, ਹਰਮੀਤ ਸਿੰਘ ਆਰਟਿਸਟ, ਹਰਬੰਸ ਸਿੰਘ ਨਾਗੀ, ਧਰਮਿੰਦਰ ਸਿੰਘ ਡਲਹੋਜੀ, ਸ਼ਿੰਗਾਰਾ ਸਿੰਘ, ਗੁਰਵਿੰਦਰ ਸਿੰਘ, ਡਾ. ਗਰਮੁੱਖ ਸੰਜੈ ਰਾਣਾ ਹੈਪੀ ਮਾਹਲ ਆਦਿ ਲੋਕ ਮੋਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply