Wednesday, September 9, 2026

ਆਪ ਕਿਸਾਨ ਤੇ ਮਜ਼ਦੂਰ ਵਿੰਗ ਵਲੋਂ ਕਿਸਾਨ ਸੰਪਰਕ ਮੁਹਿੰਮ ਤੇ ਸੰਗਠਨ ਵਿਸਥਾਰ ਦਾ ਐਲਾਨ

ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਕਿਸਾਨ ਤੇ ਮਜ਼ਦੂਰ ਵਿੰਗ ਦੇ ਜੀ.ਐਸ.ਕੰਗ ਵਿੰਗ ਦੇ ਕੰਨਵੀਨਰ ਨੇ ਘੋਸ਼ਣਾ ਕਰਦਿਆਂ ਕਿਹਾ ਕਿ ਉਹ ਪੂਰੇ ਸੂਬੇ ਵਿੱਚ ਕਿਸਾਨ ਸੰਪਰਕ ਅਭਿਆਨ ਸ਼ੁਰੂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿੰਗ ਦੇ ਵਲੰਟੀਅਰ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਕਿਸਾਨਾਂ ਦੀ ਸਾਰ ਲੈਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਿਲ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਥੇ ਵੀ ਕਿਸਾਨ ਅਤੇ ਮਜ਼ਦੂਰ ਭਰਾਵਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਹਨ।”ਆਪ” ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਥਨ ਤੇ ਸਹਿਯੋਗ ਦੇਵੇਗੀ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਨੇ ਕਿਸਾਨੀ ਦੇ ਸਬੰਧਿਤ ਬੁਧੀਜੀਵੀਆਂ ਦੀ ਕਮੇਟੀ ਗਠਿਤ ਕੀਤੀ ਹੈ ਜੋ ਕਿ ਕਿਸਾਨੀ ਦੇ ਕਿੱਤੇ ਨੂੰ ਬਹਿਤਰ ਕਰਨ ਲਈ ਜਲਦ ਹੀ ਇੱਕ ਨਵੀ ਪੋਲਸੀ ਦੀ ਘੋਸ਼ਣਾ ਕਰਨਗੇ।”ਆਪ” ਦੇ ਕਿਸਾਨ ਅਤੇ ਮਜ਼ਦੂਰ ਵਿੰਗ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਨੇ ਦਸਿਆ ਕਿ ਕਿਸਾਨ ਵਿੰਗ ਦੇ ਪੰਜਾਬ ਭਰ ਵਿੱਚ 39 ਸੈਕਟਰਾਂ ਦੇ ਇੰਚਾਰਜ਼ਾਂ ਦੇ ਨਾਮਾਂ ਦਾ ਐਲਾਨ ਪਾਰਟੀ ਦੇ ਓਫੀਸ਼ੀਅਲ ਪੇਜ਼ ਤੇ ਅੱਜ ਹੀ ਕਰ ਦਿੱਤਾ ਜਾਵੇਗਾ। ਗਰੇਵਾਲ ਨੇ ਕਿਹਾ ਕਿ ਮਜ਼ਦੂਰ ਵਿੰਗ ਦੇ ਸੂਬੇ ਭਰ ਵਿੱਚ ਪਦ-ਅਧਿਕਾਰੀਆਂ ਦੀ ਘੋਸ਼ਣਾ ਇੱਕ ਹਫਤੇ ਦੇ ਵਿੱਚ ਕਰ ਦਿੱਤੀ ਜਾਵੇਗੀ ਤੇ ਸਾਰੇ ਪਦ ਅਧਿਕਾਰੀਆਂ ਨੂੰ ਖਾਸ ਤੌਰ ਤੇ ਇਸ ਮੁਹਿੰਮ ਨਾਲ ਜੁੜਨ ਦੀ ਹਦਾਇਤ ਦਿੱਤੀ ਗਈ ਹੈ। ਪਾਰਟੀ ਦੇ ਸਾਰੇ ਵਾਈਸ ਪ੍ਰਧਾਨ, ਜੁਆਇੰਟ ਸਕੱਤਰ ਅਤੇ ਜ਼ੋਨ ਇੰਚਾਰਜ਼ਾਂ ਨੂੰ ਇਸ ਮੁਹਿੰਮ ਨੂੰ ਆਪਣੇ ਆਪਣੇ ਜ਼ੋਨਾਂ ਵਿੱਚ ਜ਼ੋਰ ਸ਼ੋਰ ਨਾਲ ਚਲਾਉੇਣ ਲਈ ਕਿਹਾ ਗਿਆ ਹੈ। ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਰਨਵੀਰ ਸਿੰਘ ਟਿਵਾਣਾ ਅਤੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਨੇ ਇਸ ਮੁਹਿੰਮ ਦੀ ਲਾਮਬੰਦ ਤਰੀਕੇ ਨਾਲ ਨਿਗਰਾਨੀ ਕਰਨਗੇ। ਇਸ ਮੁਹਿੰਮ ਦੇ ਨਾਲ ਨਾਲ 14 ਜਨਵਰੀ 2016 ਨੂੰ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਾਘੀ ਮੇਲੇ ਤੇ ਹੋਣ ਵਾਲੀ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ ਵੱਧ ਤੋਂ ਵੱਧ ਵਰਕਰਾਂ ਦਾ ਇਕੱਠ ਕਰਨ ਵਿੱਚ ਜੁਟ ਗਈ ਹੈ ਅਤੇ ਇਸ ਲਈ ਖਾਸ ਤੌਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply