ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਾਟਿਅਮ (ਰਜਿ:) ਜੈਤੋ ਦੇ ਸਹਿਯੋਗ ਨਾਲ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਸਿਰਜਨਾ ਆਰਟ ਥੀਏਟਰ, ਰਾਏਕੋਟ ਵੱਲੋਂ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਘੁੱਗੀ’ ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਬਠਿੰਡਾ ਦੇ ਐਸ.ਐਸ.ਡੀ. ਗਰਲਜ਼ ਕਾਲਜ ਵਿਚ ਖੇਡਿਆ ਗਿਆ. ਇਹ ਨਾਟਕ ਸਭਨਾਂ ਨੂੰ ਅਮਨ ਤੇ ਸ਼ਾਂਤੀ ਨਾਲ ਰਹਿਣ ਦੀ ਪ੍ਰੇਰਨਾ ਦਿੰਦਾ ਦਿਖਾਇਆ ਗਿਆ ਕਿ ਦੇਸ਼ ਵਿਚ ਜੋ ਅਜੋਕੇ ਹਾਲਾਤ ਬਣੇ ਹਨ, ਧਰਮ ਦੇ ਨਾਂ ‘ਤੇ ਜੋ ਲੜਾਈਆਂ ਹੋ ਰਹੀਆਂ ਹਨ, ਇਸ ਨਾਲ ਦੇਸ਼ ਦਾ ਨੁਕਸਾਨ ਹੋ ਰਿਹਾ ਹੈ. ਇਸ ਪਿੱਛੇ ਜੋ ਤਾਕਤਾਂ ਕੰਮ ਕਰ ਰਹੀਆਂ ਹਨ, ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਮੁੱਖ ਮਹਿਮਾਨ ਵਜੋਂ ਬੀ.ਪੀ.ਐੱਸ. ਕਨਵਲ ਚੇਅਰਮੈਨ ਸਤਲੁਜ ਗ੍ਰਾਮੀਣ ਬੈਂਕ ਫੈਸਟੀਵਲ ਵਿਚ ਹਾਜ਼ਰ ਹੋਏ. ਪ੍ਰਧਾਨਗੀ ਡਾ. ਅਜੇ ਗੁਪਤਾ ਸਿਗਨਸ ਹੈਲਥ ਸਟਰੀਟ ਹਸਪਤਾਲ ਨੇ ਕੀਤੀ. ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਰਸ਼ਕਾਂ ਦੇ ਰਿਣੀ ਹਨ ਜੋ ਆਪਣਾ ਕੀਮਤੀ ਸਮਾਂ ਨਾਟਿਅਮ ਨੂੰ ਦਿੰਦੇ ਹਨ. ਦਰਸ਼ਕਾਂ ਦੇ ਹੁੰਗਾਰੇ ਨਾਲ ਨਾਟਿਅਮ ਨੂੰ ਉਤਸਾਹ ਮਿਲਦਾ ਹੈ. ਐੱਸ.ਐੱਸ.ਡੀ. ਗਰਲਜ਼ ਕਾਲਜ, ਬਠਿੰਡਾ ਦੇ ਹੋਸਟਲਰ ਵਿਦਿਆਰਥੀਆਂ ਦਾ ਉਨ੍ਹਾਂ ਵਿਸ਼ੇਸ਼ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media