Tuesday, March 24, 2026

ਸਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਵੱਖ ਵੱਖ ਥਾਵਾਂ ਤੇ ਚਾਹ-ਪਕੋੜਿਆਂ ਲੰਗਰ ਲਗਾਏ ਗਏ

PPN2812201506

ਸੰਦੌੜ, 28 ਦਸੰਬਰ (ਹਰਮਿੰਦਰ ਸਿੰਘ ਭੱਟ)- ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਗੁਜ਼ਰ ਜੀ, ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਪਿੰਡ ਫੌਜੇਵਾਲ, ਕਲਿਆਣ ਦੇ ਪੁਲ, ਸੰਦੌੜ, ਦਸੌਧਾਂ ਸਿੰਘ ਵਾਲਾ ਅਤੇ ਖੱਟੜਾ, ਬਧਰਾਵਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿਚ ਪਕੌੜਿਆਂ, ਖੀਰ ਅਤੇ ਚਾਹ ਦੇ ਲੰਗਰ । ਇਸ ਦੌਰਾਨ ਬਚਿਆਂ, ਨੌਜੁਆਨਾਂ ਅਤੇ ਬਜ਼ੁਰਗਾਂ, ਬੀਬੀਆਂ ਨੇ ਸਾਂਝੇ ਤੌਰ ਤੇ ਸੇਵਾ ਕੀਤੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਖ਼ਾਲਸਾ ਕੌਮ ਦੀ ਅਣਖ ਅਤੇ ਸਿਰਜਨਾ ਲਈ ਦਿੱਤੀ ਗਈ ਸਹੀਦੀ ਨੂੰ ਯਾਦ ਕਰ ਕੇ ਸ਼ਬਦ ਕੀਰਤਨ ਅਤੇ ਵਾਹਿਗੁਰੂ ਦੇ ਜਾਪ ਕਰ ਕੇ ਜੀਵਨ ਨੂੰ ਗੁਰੂ ਲੇਖਾ ਲਾਉਣ ਦਾ ਯਤਨ ਕੀਤਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply