ਬਾਬਾ ਮਰਾਣਾ ਜੀ ਦੀ ਜਗ੍ਹਾ ਪੁਲਿਸ ਛਾਉਣੀ ਵਿਚ ਤਬਦੀਲ

ਖਾਲੜਾ, 28 ਦਸੰਬਰ (ਲਖਵਿੰਦਰ ਗੌਲਣ/ਰਿੰਪਲ ਗੌਲਣ/ਕੁਲਵਿੰਦਰ ਕੰਬੋਕੇ)- ਥਾਣਾ ਖਾਲੜਾ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਸਬੰਧੀ ਪਿੰਡ ਵਾਸੀਆਂ ਵੱਲੋ ਨਗਰ ਕੀਰਤਨ ਸਜ਼ਾਇਆ ਗਿਆ ਜੋ ਕਿ ਪਿੰਡ ਦੀਆ ਬਹਿਕਾ ਤੋ ਹੁੰਦਾ ਹੋਇਆ ਬਾਬਾ ਮਰਾਣਾ ਸਾਹਿਬ (ਸੰਧੂ) ਦੇ ਸਥਾਨ ਵਿਖੇ ਪਹੁੰਚਿਆ ਤਾਂ ਜਦੋ ਉਸ ਜਗਾ ਤੇ ਪ੍ਰੈਸ ਦੀ ਟੀਮ ਪਹੁੰਚੀ ਤਾ ਦੇਖਿਆ ਕਿ ਬਾਬਾ ਮਰਾਣਾ ਸਾਹਿਬ ਦੀ ਜਗਾ ਪੁਲਿਸ ਛਾਉਣੀ ਵਿਚ ਤਬਦੀਲ ਸੀ ਅਤੇ ਕਮੇਟੀ ਦੇ ਪ੍ਰਧਾਨ ਨਿਰਮੋਲਿਕ ਸਿੰਘ ਨੂੰ ਪੱਤਰਕਾਰਾਂ ਦੀ ਟੀਮ ਨੇ ਪੁੱਛਿਆ ਕਿ ਇਹ ਭਾਰੀ ਫੋਰਸ ਕਿਸ ਕਾਰਨ ਲਗਾਈ ਹੋਈ ਹੈ ਤਾ ਉਹਨਾ ਦੱਸਿਆ ਕਿ ਹਰ ਸਾਲ ਦੀ ਤਰਾਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਪਾਲਕੀ ਸਾਹਿਬ ਪੰਜ ਪਿਆਰਿਆਂ ਦੀ ਅਗਵਾਹੀ ਹੇਠ ਨਗਰ ਕੀਰਤਨ ਦੇ ਰੂਪ ਵਿਚ ਸਜ਼ਾਈ ਜਾਦੀ ਹੈ, ਜਿਸ ਵਿਚ ਪਿੰਡ ਅਤੇ ਬਹਿਕਾਂ ਦੀਆਂ ਸੰਗਤਾਂ ਵੱਧ ਚੜ ਕੇ ਹਿੱਸਾ ਲੇਦੀਆਂ ਹਨ, ਪਰ ਇਸ ਵਾਰ ਇਸ ਧਾਰਮਿਕ ਪ੍ਰੋਗਰਾਮ ਵਿਚ ਵਿਘਣ ਪਾਉਣ ਦੀ ਚੇਤਾਵਨੀ ਜਥੇਦਾਰ ਰਣਜੀਤ ਸਿੰਘ ਅਤੇ ਜਥੇਦਾਰ ਚਾਨਣ ਸਿੰਘ ਦਰਾਜਕੇ (ਸਤਿਕਾਰ ਕਮੇਟੀ) ਵੱਲੋ ਦਿੱਤੀ ਗਈ ਸੀ ਅਤੇ ਨਾਲ ਹੀ ਇੱਕ ਦਰਖਾਸਤ ਥਾਣਾ ਖਾਲੜਾ ਵਿਚ ਦਿੱਤੀ ਗਈ ਸੀ ਕਿ ਬਾਬਾ ਮਰਾਣਾ ਜੀ ਦੀ ਜਗਾ ਉਪਰ ਪੰਜ ਪਿਆਰੇ ਅਤੇ ਪਾਲਕੀ ਸਾਹਿਬ ਅਤੇ ਇਸ ਜਗਾ ਦੀ ਹਦੂਦ ਵਿਚ ਨਹੀ ਜਾਣਗੇ, ਪਰ ਸਾਰੇ ਪਿੰਡ ਦੀ ਸੰਗਤ ਵੱਲੋ ਵੱਧ ਚੜ ਕੇ ਇਸ ਧਾਰਮਿਕ ਪ੍ਰੌਗਰਾਮ ਵਿਚ ਹਿੱਸਾ ਲਿਆ ਗਿਆ।
ਜਦ ਇਸ ਸਬੰਧੀ ਸਤਿਕਾਰ ਕਮੇਟੀ ਦੇ ਮੈਬਰਸ਼ ਨਾਲ ਗੱਲ ਕੀਤੀ ਗਈ ਤਾ ਉਹਨਾ ਕਿਹਾ ਕਿ 2010 ਵਿਚ ਇੱਕ ਫੈਸਲਾ ਪਿੰਡ ਦੀ ਪੰਚਾਇਤ ਦੀ ਹਾਜਰੀ ਵਿਚ ਹੋਇਆ ਸੀ ਕਿ ਇਸ ਜਗਾ ਨੂੰ 2 ਸਾਲ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਜਾਵੇਗਾ, ਪਰ ਤਕਰੀਬਨ 6 ਸਾਲ ਬੀਤਣ ਤੋ ਬਾਅਦ ਵੀ ਇਸ ਸਬੰਧੀ ਕੋਈ ਠੋਸ ਕਦਮ ਨਹੀ ਚੱਕਿਆ ਗਿਆ।ਜਿਸ ਦੇ ਵਿਰੌਧ ਵਿਚ ਸਤਿਕਾਰ ਕਮੇਟੀ ਦੇ ਮੈਬਰਾ ਵੱਲੋ ਇੱਕ ਦਰਖਾਸਤ ਥਾਣਾ ਖਾਲੜਾ ਵਿਖੇ ਦਿੱਤੀ ਗਈ ਸੀ ਤਾ ਐਸ਼.ਐਚ.ਓ ਕਮਲਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਸ ਜਗਾ ਦੇ ਹਦੂਦ ਅੰਦਰ ਪਾਲਕੀ ਸਾਹਿਬ ਅਤੇ ਪੰਜ ਪਿਆਰੇ ਨਹੀ ਜਾਣਗੇ। ਪਰ ਸਭ ਕੁੱਝ ਇਸ ਦੇ ਉਲਟ ਹੀ ਹੋਇਆ ਜਿਸ ਸਬੰਧੀ ਸਤਿਕਾਰ ਕਮੇਟੀ ਸਖਤ ਐਕਸ਼ਨ ਲਵੇਗੀ। ਜਦ ਇਸ ਸਬੰਧੀ ਅੇਸ.ਅੇਚ.ੳ ਕਮਲਜੀਤ ਸਿੰਘ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਅਤੇ ਅਮਨ ਕਨੂੰਨ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ ।ਉਹਨਾ ਕਿਹਾ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰੀ ਪੁਲਿਸ ਫੋਰਸ ਨਾਲ ਲੈਸ ਹੋ ਕੇ ਸਵੈਰ ਤੋ ਹੀ ਸਖਤ ਡਿਊਟੀ ਲਗਾਈ ਗਈ ਸੀ ।ਖਬਰ ਲਿਖੇ ਜਾਣ ਤੱਕ ਕੋਈ ਵੀ ਅਣਸੁਖਾਈ ਘਟਨਾ ਨਹੀ ਵਾਪਰੀ।ਇਸ ਮੋਕੇ ਮੁਖਤਾਰ ਸਿੰਘ ਕਮੇਟੀ ਮੈਬਰ, ਸਾਹਿਬ ਸਿੰਘ ਮੈਬਰ, ਫੁਲਾ ਸਿੰਘ, ਜਸਵੰਤ ਸਿੰਘ, ਧਨਵੰਤ ਸਿੰਘ ਸਰਪੰਚ ਪਰਮਜੀਤ ਸਿੰਘ, ਸਾਹਿਬ ਸਿੰਘ, ਜਸਬੀਰ ਸਿੰਘ, ਸੁਖਬੀਰ ਸਿੰਘ, ਮੁਖਤਾਰ ਸਿੰਘ, ਜਸਵੰਤ ਸਿੰਘ, ਕੁਲਦੀਪ ਸਿੰਘ, ਕਾਬਲ ਸਿੰਘ, ਦਰਸ਼ਨ ਸਿੰਘ, ਨਿਰਵੈਲ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media
