Sunday, September 13, 2026

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਦਿੱਤਾ ਚਾਈਨਾ ਡੋਰ ਦੇ ਕੇਸ ਨਾ ਲੜਣ ਦਾ ਮੰਗ ਪੱਤਰ

PPN3012201503

ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰ ਪਾਲ ਸਿੰਘ)- ਕ੍ਰਇਏਟਵ ਆਰਟ ਪ੍ਰੋਡਕਸ਼ਨ ਤੇ ਤਰੁੱਨਮ ਡਿਜੀਟਲ ਸਟੂਡਿਊ ਦੇ ਮੈਬਰਾਂ ਨੇ ਬਾਰ ਐਸੋਸਇਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਨੂੰ ਚਾਇਨਾ ਡੋਰ ਦੇ ਗੱਟੂ ਸੰਬੰਧਿਤ ਕੇਸ ਨਾ ਲੜਣ ਲਈ ਮੰਗ ਪੱਤਰ ਦਿੱਤਾ ਕਿਉ ਕਿ ਬਾਰ ਐਸੋਸਇਏਸ਼ਨ ਨੇ ਪਿਛਲੇ ਸਾਲ ਵੀ ਚਾਇਨਾ ਡੋਰ ਨਾਲ ਸੰਬੰਧਿਤ ਕੇਸ ਨਾ ਲੜਣ ਦਾ ਫੈਸਲਾ ਕੀਤਾ ਸੀ ਅਤੇ ਇਸ ਵਾਰ ਵੀ ਬਾਰ ਐਸੋਸਇਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਸਾਥੀ ਵਕੀਲਾਂ ਨੂੰ ਚਾਇਨਾ ਡੋਰ ਦੇ ਕੇਸਾ ਦੀ ਪੈਰਵਾਈ ਨਾ ਕਰਨ ਦੀ ਅਪੀਲ ਕਰਨਗੇ। ਹੁਣ ਤੱਕ ਖੂਨੀ ਚਾਇਨਾ ਡੋਰ ਨੇ ਕਈ ਪਸ਼ੂ, ਪੰਛੀਆਂ ਤੇ ਮਨੁੱਖਾਂ ਨੂੰ ਆਪਣੀ ਲਪੇਟ ਲੇ ਲਿਆ ਹੈ ਤੇ ਇਸ ਨਾਲ ਕਈ ਮਨੁੱਖਾ ਨੇ ਆਪਣੀ ਜਾਨ ਗੁਆਈ ਹੈ ਇਸ ਮੌਕੇ ਜਸਪਾਲ ਪਾਇਲਟ, ਹਰਵਿੰਦਰ ਸਿੰਘ ਟਿੰਕੂ, ਮੀਨਾਕਸ਼ੀ ਸ਼ਰਮਾ, ਹਬੀਬ ਤਿਵਾਰੀ, ਕ੍ਰਿਪਾਲ ਸਿੰਘ ਪਾਲੀ, ਜਸਬੀਰ ਚੰਗਿਆੜਾ ਤੇ ਜਫਰ ਆਦਿ ਹਾਜਰ ਸਨ ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply