
ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰ ਪਾਲ ਸਿੰਘ)- ਮਨਰੇਗਾ ਕਰਮਚਾਰੀ ਯੂਨੀਅਨ ਵੱਲੋ ਅੱਜ ਕਲਮ ਛੋਡ ਹੜਤਾਲ ਸ਼ੁਰੂ ਹੋ ਗਈ।ਧਰਨੇ ਦੀ ਅਗਵਾਈ ਕਰਦੇ ਹਰਿੰਦਰਪਾਲ ਸਿੰਘ ਜੋਸ਼ਨ ਪ੍ਰਧਾਨ ਨੇ ਦੱਸਿਆ ਕਿ ਮਨਰੇਗਾ ਮੁਲਾਜਮ ਪਿਛਲੇ ਲੰਮੇ ਸਮੇ ਤੋ ਲੱਗਭੱਗ 7 ਸਾਲਾਂ ਤੋ ਆਪਣੀਆ ਵੱਖ-ਵੱਖ ਅਸਾਮੀਆਂ ਤੇ ਆਪਣੀ ਇਮਾਨਦਾਰੀ ਨਾਲ ਆਪਣੀਆ ਸੇਵਾਵਾਂ ਦੇ ਰਹੇ ਹਨ।ਮਨਰੇਗਾ ਮੁਲਾਜਮਾਂ ਵੱਲੋ ਬਾਰ-ਬਾਰ ਵਿਭਾਗ ਤੋ ਅਤੇ ਪੰਜਾਬ ਸਰਕਾਰ ਤੋ ਸ਼ਾਂਤਮਈ ਢੰਗ ਨਾਲ ਮੰਗ ਕੀਤੀ ਗਈ ਸੀ ਕਿ ਪਿਛਲੇ ਲੰਮੇ ਸਮੇ ਤੋ ਕੰਮ ਕਰ ਰਹੇ ਮਨਰੇਗਾ ਮੁਲਾਜਮਾਂ ਨੂੰ ਪੰਚਾਇਤੀ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਕੀਤਾ ਜਾਵੇ। ਪ੍ਰੰਤੂ ਉਸ ਦੇ ਬਾਵਜੂਦ ਪੰਜਾਬ ਸਰਕਾਰ ਮਨਰੇਗਾ ਮੁਲਾਜਮਾਂ ਨੂੰ ਅੱਖੋ ਪਰੋਖੇ ਕਰਕੇ ਨਵੀ ਭਰਤੀ ਆਊਟ ਸੋਰਸ ਏਜੰਸੀਆਂ ਤੇ ਟੇਂਡਰ ਮੰਗ ਲਏ ਹਨ।ਜਿਸ ਕਾਰਨ ਪੂਰੇ ਪੰਜਾਬ ਦੇ ਮਨਰੇਗਾ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਮਨਰੇਗਾ ਕਰਮਚਾਰੀਆ ਯੂਨੀਅਨ ਪੰਜਾਬ ਵੱਲੋ ਪਿਛਲੇ ਲੰਮੇ ਸਮੇ ਤੋ ਮੰਗ ਕੀਤੀ ਜਾ ਰਹੀ ਹੈ ਕਿ ਪੰਚਾਇਤੀ ਵਿਭਾਗ ਵਿੱਚੋ ਭਰਤੀ ਰੋਕ ਕੇ ਪਹਿਲਾ ਮਨਰੇਗਾ ਮੁਲਾਜਮਾ ਨੂੰ ਰੈਗੂਲਰ ਕੀਤਾ ਜਾਵੇ।ਇਸ ਦੇ ਸੰਬੰਧ ਵਿੱਚ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਬੀਤੇ ਦਿੱਨੀ ਹੀ ਸੂਬਾ ਪੱਧਰੀ ਤੇ ਮੀਟਿੰਗ ਮੋਗਾ ਵਿਖੇ ਕੀਤੀ ਗਈ।ਜਿਸ ਵਿੱਚ ਮਨਰੇਗਾ ਮੁਲਾਜਮ ਯੂਨੀਅਨ ਨੇ ਫੈਸਲਾ ਲਿਆ ਹੈ ਕਿ 29.12.15 ਤੋ 30.12.15 ਤੱਕ ਪੂਰੇ ਪੰਜਾਬ ਵਿੱਚ ਮਨਰੇਗਾ ਦਾ ਕੰਮ ਮੁਕੰਮਲ ਤੋਰ ਤੇ ਬੰਦ ਕੀਤਾ ਜਾਵੇਗਾ ਅਤੇ ਪੂਰੇ ਪੰਜਾਬ ਵਿੱਚ ਬਲਾਕ ਪੱਧਰ ਤੇ ਮਨਰੇਗਾ ਮੁਲਾਜਮ ਧਰਨੇ ਉਤੇ ਬੈਠਣਗੇ ਅਤੇ 31.12.15 ਤੋ ਲੈ ਕੇ 1.1.16 ਤੱਕ ਜਿਲ੍ਹਾ ਸਦਰ ਮੁਕਾਮਾਂ ਤੇ ਪੂਰੇ ਪੰਜਾਬ ਵਿੱਚ ਮਨਰੇਗਾ ਮੁਲਾਜਮ ਧਰਨੇ ਤੇ ਬੈਠਣਗੇ।ਜੇਕਰ ਫਿਰ ਵੀ ਪੰਜਾਬ ਸਰਕਾਰ ਮਨਰੇਗਾ ਮੁਲਾਜਮਾਂ ਪ੍ਰਤੀ ਕੋਈ ਆਪਣਾ ਪੱਖ ਨਹੀ ਪੇਸ਼ ਕਰਦੀ ਤਾਂ 2.1.16 ਨੂੰ ਲੁਧਿਆਣਾ ਵਿਖੇ ਮਨਰੇਗਾ ਮੁਲਾਜਮਾ ਦੀ ਹੰਗਾਮੀ ਮੀਟਿੰਗ ਸੱਦੀ ਜਾਵੇਗੀ ਤੇ ਸੰਘਰਸ਼ ਨੂੰ ਅਗਲੇ ਪੜਾਅ ਨੂੰ ਤੋਰਿਆ ਜਾਵੇਗਾ।ਇਸ ਸੰਬੰਧੀ ਮਨਰੇਗਾ ਮੁਲਾਜਮਾਂ ਵੱਲੋ ਪੰਜਾਬ ਸਰਕਾਰ ਤੋ ਇਹ ਆਸ ਕੀਤੀ ਜਾਦੀ ਹੈ ਕਿ ਮਨਰੇਗਾ ਮੁਲਾਜਮਾਂ ਦੀਆਂ ਉਕਤ ਮੰਗਾ ਨੂੰ ਜਲਦੀ ਤੋ ਜਲਦੀ ਮੰਨਿਆ ਜਾਵੇਗਾ।ਜੇਕਰ ਪੰਜਾਬ ਸਰਕਾਰ ਵੱਲੋ ਮਨਰੇਗਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਮੰਗ ਨਾ ਮੰਨੀ ਗਈ ਤਾਂ ਇਹ ਸੰਘਰਸ਼ ਲੜੀਵਾਰ ਇਸ ਤਰ੍ਹਾ ਹੀ ਜਾਰੀ ਰਹੇਗਾ।ਬਲਾਕ ਪ੍ਰਧਾਨ ਹਰਿੰਦਰਪਾਲ ਸਿੰਘ ਜੋਸ਼ਨ ਨੇ ਧਰਨੇ ਵਿੱਚ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਭਰ ਵਿੱਚ ਅੱਜ ਹਜਾਰਾ ਦੀ ਗਿਣਤੀ ਵਿੱਚ ਠੇਕੇ ਤੇ ਮੁਲਾਜਮ ਰੱਖੇ ਗਏ ਹਨ।ਜਿਨ੍ਹਾ ਦਾ ਵੱਡੇ ਪੱਧਰ ਤੇ ਸਰਕਾਰ ਵਲੋ ਸ਼ੋਸ਼ਣ ਕੀਤਾ ਜਾ ਰਿਹਾ ਹੈ।ਅੱਜ ਇਸ ਧਰਨੇ ਵਿੱਚ ਮਨਰੇਗਾ ਮੁਲਾਜਮਾ ਨੇ ਕਿਹਾ ਕਿ 1 ਜਨਵਰੀ 2016 ਨੂੰ ਸਮੂਹ ਪੰਜਾਬ ਦੇ ਮਨਰੇਗਾ ਦੇ ਮੁਲਾਜਮ (ਨਵਾਂ ਸਾਲ ਰੋਸ ਦੇ ਨਾਅਰੇ ਨਾਲ) ਹੇਠ ਕਾਲੇ ਦਿਨ ਵੱਜੋ ਮਨਾਉਣਗੇ।ਇਸ ਸਮੇ ਹਰਿੰਦਰਪਾਲ ਸਿੰਘ ਜੋਸ਼ਨ, ਕੇਵਲ ਕ੍ਰਿਸ਼ਨ, ਗੁਰਕਿਰਪਾਲ ਸਿੰਘ, ਜਸਵਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media