Wednesday, February 25, 2026

ਉਚੇਰੀ ਵਿਦਿਆ ਦੇ ਨਾਲੁਨਾਲ ਗੁਰਬਾਣੀ ਅਤੇ ਗੁਰ ਇਤਿਹਾਸ ਤੋਂ ਜਾਣੂੰ ਹੋਣਾ ਬਹੁਤ ਜ਼ਰੂਰੀ- ਭੂਰਾਕੋਹਨਾ

PPN3112201503

ਅੰਮ੍ਰਿਤਸਰ, 31 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਲਏ ਜਾਂਦੇ ਸਕੂਲਾਂ ਦੇ ਬੱਚਿਆਂ ਦੇ ਗੁਰਬਾਣੀ ਤੇ ਗੁਰੁਇਤਿਹਾਸ ਸਬੰਧੀ ਇਮਤਿਹਾਨਾਂ ਦੇ ਪਰਚੇ ਚੈੱਕ ਕੀਤੇ ਗਏ।ਇਸ ਮੌਕੇ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਪਰਚੇ ਚੈਕ ਕਰਨ ਤੋਂ ਪਹਿਲਾਂ ਪ੍ਰਚਾਰਕਾਂ ਅਤੇ ਸਕੂਲਾਂ ਦੇ ਧਾਰਮਿਕ ਅਧਿਆਪਕਾਂ ਨੂੰ ਹਿਦਾਇਤਾਂ ਦਿੱਤੀਆਂ।
ਸ. ਭੂਰਾਕੋਹਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਵਿੱਚੇ ਕੌਮ ਦਾ ਭਵਿ’ਖ ਹੁੰਦੇ ਹਨ ਤੇ ਭਵਿ’ਖ ਨੂੰ ਤਰਾਸ਼ਣ ਲਈ ਉਚੇਰੀ ਵਿਦਿਆ ਦੇ ਨਾਲੁਨਾਲ ਗੁਰਬਾਣੀ ਅਤੇ ਗੁਰ ਇਤਿਹਾਸ ਤੋਂ ਜਾਣੂੰ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਅਗਰ ਮਾਪੇ ਤੇ ਅਧਿਆਪਕ ਬੱਚੇ ਨੂੰ ਸ਼ੁਰੂ ਤੋਂ ਹੀ ਦੁਨਿਆਵੀ ਵਿਦਿਆ ਦੇ ਨਾਲੁਨਾਲ ਗੁਰਮਤਿ ਗੂੜ ਗਿਆਨ ਨਾਲ ਜੋੜਨਾ ਸ਼ੁਰੂ ਕਰ ਦੇਣ ਤਾਂ ਉਹ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਰਸਤੇ ਤੋਂ ਭਟਕਦਾ ਨਹੀਂ ਤੇ ਸਤਿਗੁਰੂ ਦਾ ਓਟ ਆਸਰਾ ਲੈ ਕੇ ਆਪਣੀ ਮੰਜ਼ਿਲ ਵੱਲ ਵਧਦਾ ਚਲਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਛੇਵੀਂ ਤੋਂ ਅ’ਠਵੀਂ ਤੱਕ ਪਹਿਲੇ ਦਰਜੇ ਅਤੇ ਨੌਵੀਂ ਤੋਂ ਬਾਰਵੀਂ ਤੱਕ ਦੂਜੇ ਦਰਜੇ ਦੇ ਕੁੱਲ ੧ ਲੱਖ ੨੫ ਹਜ਼ਾਰ ਵਿਦਿਆਰਥੀਆਂ ਨੇ ਦਾਖਲਾ ਫਾਰਮ ਭਰੇ ਸਨ।ਉਨ੍ਹਾਂ ਕਿਹਾ ਕਿ ਇਹ ਇਮਤਿਹਾਨ ਪੰਜਾਬ ਅਤੇ ਬਾਕੀ ਸੂਬਿਆਂ ਦੇ ਵੱਖੁਵੱਖ ਜ਼ਿਲ੍ਹਿਆਂ ਵਿੱਚ ਲਏ ਗਏ ਜਿਨ੍ਹਾਂ ਵਿੱਚ ੧੦੪੪ ਸੈਂਟਰ ਬਣਾਏ ਗਏ।ਉਨ੍ਹਾਂ ਕਿਹਾ ਕਿ ਇਨ੍ਹਾਂ ਇਮਤਿਹਾਨਾਂ ਵਿੱਚੋਂ ਜੋ ਵਿਦਿਆਰਥੀ ੬੦ ਪ੍ਰਤੀਸ਼ਤ ਤੋਂ ਉਪਰ ਨੰਬਰਾਂ ਵਿੱਚ ਪਾਸ ਹੋਏ ਉਨ੍ਹਾਂ ਵਿਚੋਂ ਪਹਿਲੇ ਦਰਜੇ ਵਾਲਿਆਂ ਨੂੰ ਗਿਆਰਾਂ ਗਿਆਰਾਂ ਸੌ ਰੁਪਏ ਤੇ ਦੂਸਰੇ ਦਰਜੇ ਵਾਲਿਆਂ ਨੂੰ ਇ’ਕੀ ਇ’ਕੀ ਸੌ ਰੁਪਏ ਵਜ਼ੀਫ਼ਾ ਦਿੱਤਾ ਜਾਵੇਗਾ।
ਇਸ ਮੌਕੇ ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਤੇਜਿੰਦਰ ਸਿੰਘ ਪੱਡਾ ਇੰਚਾਰਜ, ਦਰਸ਼ਨ ਸਿੰਘ ਤੇ ਅਜੀਤ ਸਿੰਘ ਸੁਪਰਵਾਈਜ਼ਰ, ਧਾਰਮਿਕ ਅਧਿਆਪਕ ਅਤੇ ਪ੍ਰਚਾਰਕ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply