ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਨਵੇਂ ਸਾਲ ਦੀ ਆਮਦ ਤੇ ਸਥਾਨਕ ਤਾਲਾਬ ਬਾਜ਼ਾਰ ਵਿੱਚ ਸਥਿਤ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਸ਼੍ਰੀ ਸ਼ੁਭਕਾਮਨਾ ਸੰਕੀਰਤਨ ਮੰਡਲ ਮਾਲੇਰਕੋਟਲਾ ਵਲੋਂ 01 ਜਨਵਰੀ 2016 ਦਿਨ ਸ਼ੁੱਕਰਵਾਰ ਨੂੰ ਪੰਜਵੀਂ ਵਿਸ਼ਾਲੀ ਸ਼੍ਰੀ ਕ੍ਰਿਸ਼ਨ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਤ 8:00 ਵਜੇ ਤੋਂ ਸ਼ੁਰੂ ਹੋਣ ਵਾਲੇ ਉੇਕਤ ਧਾਰਮਿਕ ਸਮਾਗਮ ਵਿੱਚ ਸ਼੍ਰੀ ਪੂਜਾ ਸਖੀ ਅਤੇ ਸਮਸਤ ਪਾਰਟੀ ਪਟਿਆਲਾ ਵਲੋਂ ਸ਼੍ਰੀ ਕ੍ਰਿਸ਼ਨ ਦਾ ਗੁਣਗਾਨ ਹਰੀ ਇੱਛਾ ਤੱਕ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਮੈਂਬਰ ਰਚਿਤ ਗਰਗ ਤੇ ਸਾਹਿਲ ਚਾਵਲਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ.ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ, ਡਿਪਟੀ ਕਮਿਸ਼ਨਰ ਬਰਨਾਲਾ, ਸ਼੍ਰੀ ਅਮਿੱਤ ਬੈਂਬੀ ਐਸ.ਡੀ.ਐਮ, ਮਾਲੇਰਕੋਟਲਾ, ਸ.ਜਸਵਿੰਦਰ ਸਿੰਘ ਐਸ.ਪੀ, ਮਾਲੇਰਕੋਟਲਾ ਤੇ ਸ.ਗੁਰਪ੍ਰੀਤ ਸਿੰਘ ਸਿਕੰਦ ਡੀ.ਐਸ.ਪੀ, ਮਾਲੇਰਕੋਟਲਾ ਤਸ਼ਰੀਫ ਲਿਆ ਰਹੇ ਹਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media