Thursday, August 6, 2026

ਕੰਨਿਆ ਸਕੂਲ ਦੀਆਂ ਖਿਡਾਰਨਾਂ ਬੁਸ਼ਰਾ ਪ੍ਰਵੀਨ, ਸੁਮਈਆ ਤੇ ਆਰਤੀ ਬਣੀਆਂ ਪੰਜਾਬ ਜੇਤੂ

PPN3112201511

ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਮੋਹਾਲੀ ਵਿਖੇ ਸਮਾਪਤ ਹੋਈਆਂ ਪੰਜਾਬ ਫੁੱਟਬਾਲ ਟੈਨਿਸ ਖੇਡਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਅੰਡਰ-17 ਸਾਲ ਵਰਗ ਲੜਕੀਆਂ ਨੇ ਜ਼ਿਲਾ ਸੰਗਰੂਰ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬ ਚੈਂਪੀਅਨ ਬਨਣ ਦਾ ਸਿਹਰਾ ਮੋਹਾਲੀ ਦੀ ਟੀਮ ਨੂੰ ਹਰਾ ਕੇ ਪ੍ਰਾਪਤ ਕੀਤਾ। ਕੰਨਿਆ ਸਕੂਲ ਦੀਆਂ ਖਿਡਾਰਨਾਂ ਬੁਸ਼ਰਾ ਪ੍ਰਵੀਨ, ਸੁਮਈਆ ਅਤੇ ਆਰਤੀ ਸ਼ਰਮਾ ਨੇ ਡਬਲਜ਼ ਪ੍ਰਤੀਯੋਗਤਾ ਵਿੱਚ ਮੋਹਾਲੀ ਨੂੰ ਹਰਾ ਕੇ ਪੰਜਾਬ ਜੇਤੂ ਬਣਨ ਦਾ ਮਾਣ ਪ੍ਰਾਪਤ ਕੀਤਾ। ਟੀਮ ਦੇ ਕੋਚ ਲੈਕਚਰਾਰ ਸ਼੍ਰੀ ਮੁਹੰਮਦ ਰਫੀਕ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ ਉਪਰੋਕਤ ਖਿਡਾਰਨਾਂ ਤੋਂ ਇਲਾਵਾ ਫੁੱਟਬਾਲ ਟੈਨਿਸ ਅੰਡਰ- 19 ਸਾਲ ਵਰਗ ਵਿੱਚ ਨਵਜੋਤ ਕੌਰ ਵੀ ਨੈਸ਼ਨਲ ਖੇਡਾਂ ਜੋ ਕਿ 02 ਜਨਵਰੀ ਤੋਂ 05 ਜਨਵਰੀ ਤੱਕ ਦਿੱਲੀ ਵਿਖੇ ਹੋ ਰਹੀਆਂ ਹਨ ਲਈ ਸਿਲੈਕਟ ਹੋਈਆਂ।ਸਕੂਲ ਪ੍ਰਿੰਸੀਪਲ ਸ.ਹਰਜਿੰਦਰ ਸਿੰਘ ਨੇ ਖਿਡਾਰਨਾਂ ਦੀ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਟੀਮ ਇੰਚਾਰਜ ਸ਼੍ਰੀ ਮੁਹੰਮਦ ਰਫੀਕ ਅਤੇ ਡੀ.ਪੀ.ਈ. ਅਬਦੁਲ ਹਮੀਦ ਨੂੰ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੀ ਮਿਹਨਤ ਅਤੇ ਕੋਚਿੰਗ ਸਦਕਾ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਪੰਜਾਬ ਪੱਧਰ ਤੇ ਚਮਕਿਆ ਹੈ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply