ਅੰਮ੍ਰਿਤਸਰ, 31 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਅਧਿਕਾਰ ਖੇਤਰ ਵਿਚ ਆਉਦੇ 5 ਪਛੜੇ ਪਿੰਡਾਂ ਨੂੰ ਗੋਦ ਲਵੇਗੀ ਅਤੇ ਇਨ੍ਰਾਂ ਦੇ ਵਿਕਾਸ ਵਿਚ ਲੋੜ ਅਨੁਸਾਰ ਮਹੱਤਵ ਪੂਰਨ ਯੋਗਦਾਨ ਪਾਵੇਗੀ।ਇਹ ਫੈਸਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਵਿਚ ਅੱਜ ਇਥੇ ਲਿਆ ਗਿਆ।ਇਸ ਤੋਂ ਇਲਾਵਾ ਵਿਭਾਗੀ ਤਰੱਕੀਆਂ ਅਤੇ ਵੱਖ-ਵੱਖ ਫੈਕਲਟੀਆਂ ਵਿਚ ਪੀ.ਐਚ. ਡੀ ਥੀਥਿਸਜ਼ ਨੂੰ ਪ੍ਰਵਾਨਗੀ ਸਿੰਡੀਕੇਟ ਮੀਟਿੰਗ ਦੇ ਮੁੱਖ ਏਜੰਡੇ ਵਿਚ ਸ਼ਾਮਿਲ ਸੀ।ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਚ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਏਜੰਡਾ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿਲੋਂ ਨੇ ਪੇਸ਼ ਕੀਤਾ।ਡੀਨ, ਅਕਾਦਮਿਕ ਮਾਮਲੇ, ਪ੍ਰੋ ਪਰਮਜੀਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ ।
ਪ੍ਰੋ. ਬਰਾੜ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨ ੀਵਰਸਿਟੀ ਵਲੋਂ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਆਉਦੇ 5 ਪਿਛੜੇ ਪਿੰਡਾਂ ਨੂੰ ਗੋਦ ਲਵੇਗੀ । ਉਨ੍ਹਾਂ ਦੱਸਿਆ ਕੇ ਇਸ ਕਾਰਜ ਲਈ ਇਕ ਟੀਮ ਦਾ ਗਠਨ ਕੀਤਾ ਜਾਵੇਗਾ ਜੋ ਕਿ ਪਿਛੜੇ ਪਿੰਡਾਂ ਦੀਆਂ ਲੋੜਾਂ ਬਾਰੇ ਅਧਿਐਨ ਕਰੇਗੀ ਅਤੇ ਉਸ ਰਿਪੋਰਟ ਦੇ ਆਧਾਰ ਤੇ ਇਨ੍ਹਾਂ ਪਿੰਡਾਂ ਦੀ ਚੋਣ ਕੀਤੀ ਜਾਵੇਗੀ ।
ਸਿੰਡੀਕੇਟ ਵਲੋਂ ਸਪੋਰਟਸ ਮੈਡੀਸਨ ਅਤੇ ਫਿਜੀਓਥਰੈਪੀ ਵਿਭਾਗ ਦੀ ਡਾ. ਸ਼ਵੇਤਾ ਸ਼ੇਨਾਵੇ ਦੇਵਰਾਜ, ਕਮਿਸਟਰੀ ਵਿਭਾਗ ਦੀ ਡਾ. ਪਰਮਪਾਲ ਕੌਰ, ਹਿਸਾਬ ਵਿਭਾਗ ਦੇ ਡਾ. ਪਰਮਿੰਦਰ ਸਿੰਘ, ਬਟਾਨੀਕਲ ਅਤੇ ਵਾਤਾਵਰਣ ਸਾਇੰਸ਼ ਵਿਭਾਗ ਦੀ ਡਾ. ਸਤਵਿੰਦਰਜੀਤ ਕੌਰ, ਸੰਸਕ੍ਰਿਤ ਵਿਭਾਗ ਦੇ ਡਾ. ਦਲਬੀਰ ਸਿੰਘ, ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸਨ ਵਿਭਾਗ ਦੇ ਡਾ. ਕਮਲੇਸ਼ ਸਿੰਘ ਦੁੱਗਲ, ਕਮਰਸ ਵਿਭਾਗ ਦੇ ਡਾ. ਜਸਪਾਲ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਮਨਦੀਪ ਕੌਰ ਅਤੇ ਬਟਾਨੀਕਲ ਅਤੇ ਵਾਤਾਵਰਣ ਸਾਇੰਸ਼ ਦੇ ਡਾ. ਮਨਪੀਤ ਸਿੰਘ ਭੱਟੀ (ਐਸੋਸੀਏਟ ਪੋਫੈਸਰ), ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਡਾ. ਨਮਰਾਤਾ ਜੋਸ਼ੀ (ਐਸੋਸੀਏਟ ਪ੍ਰੋਫੈਸਰ) ਦੀ ਤਰੱਕੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।ਇਸ ਤੋਂ ਇਲਾਵਾ ਡਾ. ਅਮਿਤ ਕੌਟਸ ਨੂੰ ਪ੍ਰੌਫੈਸਰ ਐਜੂਕੇਸ਼ਨ ਅਤੇ ਡਾ. ਦੀਪਾ ਸਿਕੰਦ ਨੂੰ ਐਸੋਸੀਏਟ ਪ੍ਰੋਫੈਸਰ ਐਜੂਕੇਸ਼ਨ ਦੀ ਸਿੱਧੀ ਭਰਤੀ ਨੂੰ ਸਿੰਡੀਕੇਟ ਦੀ ਪ੍ਰਵਾਨਗੀ ਦੇ ਦਿੱਤੀ ਗਈ ।
ਵਾਈਸ ਚਾਂਸਲਰ ਨੇ ਹਾਊਸ ਨੂੰ ਦੱਸਿਆ ਕੇ ਬੀਤੇ ਦਿਨੀ ਯੂਨੀਵਰਸਿਟੀ ਵਿਖੇ ਹੈਲਥ ਸੈਂਟਰ ਦੀਆਂ ਸੇਵਾਵਾ ਨੂੰ ਹੋਰ ਮਜ਼ਬੂਤ ਕਰਦੇ ਹੋਵੇ ਇਕ ਐਮਰਜੈਸੀ ਵਾਰਡ ਅਤੇ ਨਵੀਂ ਲੈਬਰਟਰੀ ਵਿੰਗ ਦਾ ਉਦਘਾਟਨ ਕੀਤਾ ਗਿਆ।ਉਨ੍ਰਾਂ ਦੱਸਿਆ ਕੇ ਯੂਨੀਵਰਸਿਟੀ ਦੀ ਕੈਂਪਸ ਪਲੇਸਮੈਂਟ ਰਾਹੀ ਹੁੁਣ ਤਕ 590 ਵਿਦਿਆਰਥੀਆਂ ਨੂੰ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ਵਲੋਂ ਨੌਕਰੀੌਆਂ ਵਾਸਤੇ ਚੁਣ ਲਿਆ ਗਿਆ ਹੈ।ਇਸ ਤੋਂ ਇਲਾਵਾ ਐਮ. ਬੀ. ਏ . ਦ ੇ 2 ਵਿਦਿਆਰਥੀਆਂ ਨੂੰ 21 ਲੱਖ ਰੁਪਏ ਦੇ ਸਾਲਾਨਾ ਤਨਖਾਹ ਤੇ ਨੌਕਰੀ ਲਈ ਚੁਣਿਆ ਗਿਆ ਹੈ, ਜਿਹੜਾ ਕਿ ਹੁਣ ਤਕ ਸਭ ਤੋਂ ਵੱਧ ਤਨਖ਼ਾਹ ਵਾਲਾ ਹੈ ।
ਇਸ ਤੋਂ ਇਲਾਵਾ ਸਿੰਡੀਕੇਟ ਵਲੋਂ ਵੱਖ-ਵੱਖ ਫੈਕਲਟੀਆਂ ਦੇ 19 ਪੀ.ਐਚ.ਡੀ. ਥੀਥਿਸ ਨੂੰ ਪ੍ਰਵਾਨ ਕੀਤਾ ਗਿਆ।ਪ੍ਰੋ. ਬਰਾੜ ਨੇ ਇਸ ਮੌਕੇ ਮੈਂਬਰਾਂ ਨੂੰ ਸੰਬੋਧਨ ਕਰਦਿਆ ਯੂਨੀਵਰਸਿਟੀ ਦੀਆਂ ਪਾ੍ਰਪਤੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਮੈਬਰਾਂ ਦਾ ਧੰਨਵਾਦ ਕੀਤਾ।ਉਨ੍ਹਾਂ ਸਿੰਡੀਕੇਟ ਦੇ ਮੈਂਬਰਾਂ, ਸਮੂੰਹ ਯੂਨੀਵਰਸਿਟੀ ਭਾਈਚਾਰੇ ਅਤੇ ਹੋਰਨਾਂ ਨੂੰ ਨਵੇ ਸਾਲ ਦੀ ਵਧਾਈ ਦਿੱਤੀ ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media