Tuesday, August 11, 2026

ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਵਲੋਂ ਨਵੇਂ ਸਾਲ 2016 ਦਾ ਧਾਰਮਿਕ ਕੈਲੰਡਰ ਰਲੀਜ਼

PPN0501201617

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਵਲੋਂ ਨਵੇਂ ਸਾਲ 2016 ਦਾ ਧਾਰਮਿਕ ਕੈਲੰਡਰ ਸਥਾਨਕ ਟਾਉਨ ਹਾਲ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਗਾਮ ਦੌਰਾਨ ਰਲੀਜ ਕੀਤਾ ਗਿਆ।ਇਹ ਕੈਲੰਡਰ ਰਲੀਜ਼ ਕਰਨ ਦੀ ਰਸਮ ਮੇਅਰ ਬਖਸ਼ੀ ਰਾਮ ਅਰੌੜਾ ਅਤੇ ਸੁਰਿੰਦਰ ਸਿੰਘ ਜਾਇੰਟ ਕਮਿਸ਼ਨਰ ਵਲੋਂ ਨਿਭਾਈ ਗਈ।ਇਸ ਸਮੇਂ ਯੂਨੀਅਨ ਮੈਂਬਰ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ।ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਕੇ.ਪੀ ਨੇ ਵਿਸ਼ੇਸ਼ ਤੌਰ ‘ਤੇ ਪੁਜੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਲਖਵਿੰਦਰ ਸਿੰਘ ਨਾਗ, ਪ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਦਲਜੀਤ ਸਿੰਘ, ਸਾਂਝੀ ਸੰਘਰਸ਼ ਕਮੇਟੀ ਦੇ ਹਰਜਿੰਦਰ ਸਿੰਘ ਵਾਲੀਆ, ਵਿਨੋਦ ਬਿੱਟਾ, ਮੇਜਰ ਸਿੰਘ. ਵਰਿੰਦਰ ਸਿੰਘ, ਗੁਰਬਚਨ ਸਿੰਘ, ਸੁਖਜੀਤ ਸਿੰਘ, ਪਰਵਿੰਦਰ ਸਿੰਘ, ਦਿਆਲ ਸਿੰਘ, ਗੁਲਜਾਰੀ ਲਾਲ ਅਤੇ ਗੁਰਦੀਪ ਸਿੰਘ ਆਦਿ ਸ਼ਾਮਿਲ ਹੋਏ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply