Thursday, September 17, 2026

ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਗੋਲਕ ਚੋਰੀ

PPN0501201618

ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਸਥਾਨਕ ਸ਼ਹਿਰ ਦੇ ਸਰਹਾਲੀ ਰੋਡ ਤੇ ਸਥਿਤ ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਗੋਲਕ ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਜਾਣਕਾਰੀ ਅਨੁਸਾਰ ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਹਰ ਵੀਰਵਾਰ ਇਲਾਕੇ ਦੀਆਂ ਸੰਗਤਾਂ ਦਰਗਾਹ ਤੇ ਸਜਦਾ ਕਰਨ ਪਹੁੰਚਦੀਆਂ ਹਨ ਪਰ ਦੇ ਹਫਤੇ ਬਾਕੀ ਦਿਨ ਕੋਈ ਵਿਰਲਾ ਵਾਂਝਾਂ ਵਿਅਕਤੀ ਹੀ ਇਥੇ ਪਹੁੰਚਦਾ ਹੈ।ਦਰਗਾਹ ਦੀ ਪ੍ਰਬੰਧਕ ਕਮੇਟੀ ਵੱਲੋਂ ਇਥੇ ਸਾਭ ਸੰਭਾਲ ਲਈ ਸੇਵਾਦਾਰ ਦੀ ਨਿਯੁਕਤੀ ਕੀਤੀ ਗਈ ਹੈ ਜੋ ਕਿ ਸਵੇਰੇ 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਦਰਗਾਹ ਤੇ ਸੇਵਾ ਨਿਭਾਉਦਾ ਹੈ।ਜਦ ਉਹ ਰੋਜ ਦੀ ਤਰ੍ਹਾਂ ਦਰਗਾਹ ਤੇ ਪਹੰਚਿਆਂ ਤਾਂ ਦੇਖਿਆਂ ਕਿ ਚੋਰਾਂ ਵੱਲੋਂ ਦਰਗਾਹ ਦੇ ਦੋਨੋ ਦਰਵਾਜੇ ਤੋੜ ਕੇ ਗੋਲਕ ਕਟਰ ਨਾਲ ਕੱਟ ਕੇ ਵਿਚੋਂ ਚੜਾਵਾ ਚੋਰੀ ਕਰ ਲਿਆ ਗਿਆ ਹੈ।ਜਿਸਤੇ ਉਸਨੇ ਤਰੁੰਤ ਇਸ ਦੀ ਜਾਣਕਾਰੀ ਪ੍ਰਬੰਧਕ ਕਮੇਟੀ ਨੂੰ ਦਿੱਤੀ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁੱਖਾ ਨੰਬਰਦਾਰ, ਚੇਅਰਮੈਨ ਭਾਓ ਬਲਵੰਤ ਸਿੰਘ ਖਾਹਰਾ, ਲਖਵਿੰਦਰ ਸਿੰਘ ਖਜਾਨਚੀ, ਹਰਜਿੰਦਰ ਸਿੰਘ ਨੰਬਰਦਾਰ ਮੈਂਬਰ, ਮਾਨ ਸਿੰਘ ਮੈਂਬਰ, ਬਿੱਲਾ ਪਹਿਲਵਾਨ, ਡਾ.ਬੱਬੀ, ਵਿਜੇ ਸ਼ਰਮਾ, ਰਾਜੇਸ਼ ਆਦਿ ਮੌਕੇ ਤੇ ਪੁਜੇ ਅਤੇ ਚੋਰੀ ਦੀ ਘਟਨਾ ਸਬੰਧੀ ਪੱਟੀ ਪੁਲਿਸ ਨੂੰ ਸੂਚਿਤ ਕੀਤਾ।ਮੌਕੇ ਤੇ ਪੁੱਜੇ ਏ.ਐਸ.ਆਈ ਪੰਨਾਂ ਲਾਲ ਨੇ ਦੱਸਿਆ ਕਿ ਘਟਨਾ ਦੀ ਗਹਿਰੀ ਜਾਂਚ ਕੀਤੀ ਜਾ ਰਹੀ ਹੈ ਚੋਰ ਜਲਦ ਹੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply