ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਪਠਾਨਕੋਟ ਵਿੱਚ ਫੌਜ਼ ਦੇ ਏਅਰਬੇਸ਼ ‘ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾ ਨੂੰ ਸਥਾਨਕ ਮੰਡੀ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਗਲਰਜ਼ ਅਕੈਡਮੀ ਵਿਖੇ ਸੰਸਥਾਂ ਦੀਆਂ ਵਿਦਿਆਰਥਣਾਂ ਅਤੇ ਸਟਾਫ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਸੰਸਥਾਂ ਦੀ ਚੇਅਰਮੈਨ ਮਨਜੀਤ ਕੌਰ ਭਾਕਰ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਸੈਨਿਕਾ ਵਲੋਂ ਅੱਤਵਾਦੀਆਂ ਦੇ ਏਅਰਬੇਸ ਵਿੱਚ ਕੀਤੇ ਵੱਡੇ ਹਮਲੇ ਨੂੰ ਨਕਾਮ ਬਣਾਉਦਿਆਂ ਆਪਣੀਆਂ ਜਾਨਾ ਵਾਰ ਕੇ ਸ਼ਹੀਦੀ ਦਾ ਜਾਮ ਪੀਤਾ ਹੈ ਉਸ ਅੱਗੇ ਦੇਸ਼ ਦੇ ਸਾਰੇ ਹੀ ਭਾਰਤੀਆਂ ਦਾ ਸਿਰ ਝੁੱਕਦਾ ਹੈ।ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਭਾਰਤੀ ਫੌਜ਼ ਕੈਪਟਨ ਫਤਹਿ ਸਿੰਘ, ਹੋਲਦਾਰ ਕੁਲਵੰਤ ਸਿੰਘ, ਜਗਦੀਸ ਕੁਮਾਰ, ਸੰਜੀਵ ਕੁਮਾਰ, ਗੁਰਸੇਵਕ ਸਿੰਘ ਗਰੂਡ ਕਮਾਂਡੋ ਦੇ ਕਰਤਾਰ ਸਿੰਘ ਅਤੇ ਐਸ.ਐਨ. ਜੀ ਦੇ ਲੈਫਟੀਨੈਂਟ ਕਰਨਲ ਨਿਰੰਜਨ ਸਿੰਘ ਬੀ ਸ਼ਹੀਦ ਹੋ ਗਏ ਸਨ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀ ਦੇਸ਼ ਅੰਦਰ ਸੁਰੱਖਿਅਤ ਹਾਂ। ਉਨ੍ਹਾਂ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨੂੰ ਭਾਨਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਮੌਜੂਦ ਸੀ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media