Monday, July 8, 2024

ਐਨ.ਐਸ.ਐਸ ਦੇ 7 ਰੋਜ਼ਾ ਕੈਂਪ ਵਿੱਚ ਡੇਂਗੂ ਤੋਂ ਬਚਣ ਦੇ ਉਪਾਅ ਦੱਸੇ

PPN0601201602

ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਵਿਖੇ ਚੱਲ ਰਹੇ ਐਨ ਐਸ ਐਸ ਦੇ ਸੱਤ ਰੋਜ਼ਾ ਕੈਂਪ ਵਿੱਚ ਡਾਂ: ਸਤਨਾਮ ਸਿੰਘ ਜੱਸਲ ਵਲੋਂ ਅਮੀਰ ਵਿਰਸਾ ਵਿਸ਼ੇ ਤੇ ਭਾਸ਼ਣ ਦਿੰਦਿਆ ਕਿਹਾ ਗਿਆ ਕਿ ਸਾਨੂੰ ਮਾਣ ਹੈ, ਸਾਡੇ ਸਭਿਆਚਾਰ ਅਤੇ ਵਿਰਾਸਤ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦੇਣਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਤੱਤੀਆਂ ਤਵੀਆਂ ਤੇ ਬੈਠਣਾ, ਭਾਈ ਘਨੱਈਆ ਜੀ ਦਾ ਦੂਜੇ ਪੱਖੀਆਂ ਨੂੰ ਪਾਣੀ ਪਿਲਾਉਣਾ, ਸਾਂਝੀਵਾਲਤਾ ਨੂੰ ਦਰਸਾਉਣਾ ਹੈ। ਡਾ: ਅਤਿਨ ਗੁਪਤਾ ਨੇ ਐਨ ਐਸ ਐਸ ਵਲੰਟੀਅਰਾਂ ਨੂੰ ਡੇਂਗੂ ਦੇ ਲੱਛਣ ਅਤੇ ਉਪਾਅ ਬਾਰੇ ਵਿਸਥਾਰ ਨਾਲ ਸਮਝਾਇਆ, ਉਥੇ ਹੀ ਉਨ੍ਹਾਂ ਨੇ ਸਤੁੰਲਿਤ ਅਹਾਰ ਦੀ ਮਹੱਤਤਾ ਨੂੰ ਦਰਸਾਉਦਿਆਂ ਇਹ ਵੀ ਦੱਸਿਆ ਕਿ ਬੈਲੈਂਸ ਡਾਈਟ ਦੇ ਨਾਲ ਨਾਲ ਸਾਨੂੰ ਸੂਰਜ ਦੀ ਧੁੱਪ ਵੀ ਸੇਕਣੀ ਜਰੂਰ ਹੈ। ਇਕ ਸਰਵੇ ਅਨੁਸਾਰ 90 ਪ੍ਰਤੀਸ਼ਤ ਭਾਰਤੀਆਂ ਵਿਚ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ। ਉਨ੍ਹਾਂ ਨੇ ਥਾਇਰਡ ਦੇ ਲੱਛਣਾਂ ਬਾਰੇ ਵੀ ਵਿਚਾਰ ਦਿੱਤੇ।ਅੱਖਾਂ ਦੇ ਮਾਹਿਰ ਡਾ: ਨਰਿੰਦਰ ਕੁਮਾਰ ਸਿੰਗਲਾ ਨੇ ਵਲੰਟੀਅਰਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਦੱਸਿਆ ਕਿ ਨੇਤਰਹੀਨਾਂ ਬਾਰੇ ਵੀ ਸੋਚੋਂ ਜਿਨ੍ਹਾਂ ਨੇ ਸੁਪਨਿਆ ਵਿਚ ਦੁਨੀਆਂ ਵੇਖੀ ਹੈ? ਕਿ ਉਹ ਕਦੀ ਦੁਨੀਆਂ ਵੇਖ ਸਕਣਗੇ?, ਸੋ ਨੇਤਰਦਾਨ ਕਰੋ ਬਾਰੇ ਵੀ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਸ੍ਰੀ ਲੰਕਾ ਹੀ ਹੈ ਜਿਥੇ ਸਭ ਤੋਂ ਵੱਧ ਅੱਖਾਂ ਦਾਨ ਹੁੰਦੀਆਂ ਹਨ।ਮੌਤ ਤੋਂ ਛੇ ਘੰਟੇ ਤੱਕ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਹੈਪੀਟਾਈਟਸ ਬੀ ਸੀ ਅਤੇ ਏਡਜ਼ ਦੇ ਮਰੀਜ਼ਾਂ ਦੀਆਂ ਅੱਖਾਂ ਦਾਨ ਨਹੀ ਹੋ ਸਕਦੀਆਂ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰਾਜ ਗੁਪਤਾ ਨੇ ”ਬੇਟੀ ਬਚਾਓ ਬੇਟੀ ਪੜ੍ਹਾਓ” ਬਾਰੇ ਭਾਸ਼ਣ ਦਿੰਦਿਆਂ ਕਿਹਾ ਕਿ ਬਿੱਲੀਆਂ, ਕੁੱਤਿਆਂ ਤੇ ਅੱਤਿਆਚਾਰ ਜਨਮ ਤੋਂ ਬਾਅਦ ਸ਼ੁਰੂ ਹੁੰਦਾ ਹੈ ਪਰ ਬੇਟੀਆਂ ‘ਤੇ ਜਨਮ ਤੋਂ ਪਹਿਲਾਂ ਹੀ ਜ਼ੁਲਮ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੇ ਬੇਟੀ ਪੜ੍ਹਾਓ ਦੀ ਗੱਲ ਕਰਦਿਆਂ ਕਿਹਾ ਕਿ ਬੇਟੀ ਦੇ ਪੜ੍ਹਣ ਨਾਲ ਸਾਰਾ ਖਾਨਦਾਨ ਹੀ ਪੜ੍ਹ ਜਾਂਦਾ ਹੈ। ਇਸ ਕੈਂਪ ਦੀ ਸਫ਼ਲਤਾ ਲਈ ਕਾਲਜ ਦੀ ਪ੍ਰਿੰਸੀਪਲ, ਕਾਲਜ ਪ੍ਰਧਾਨ ਨੰਦ ਲਾਲ ਅਤੇ ਸਕੱਤਰ ਡਾ: ਪੀ .ਕੇ ਗੁਪਤਾ ਦਾ ਪੂਰਨ ਸਹਿਯੋਗ ਰਿਹਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply