ਪੱਟੀ, 6 ਜਨਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਪੱਟੀ ਸ਼ਹਿਰ ਦੇ ਵਸਨੀਕ ਸਤਪਾਲ ਸਿੰਘ ਪੁੱਤਰ ਦਾਰਾ ਸਿੰਘ ਵਾਰਡ ਨੰਬਰ 2 ਦਾ ਪਿਛਲੇ ਮਹੀਨਿਆਂ ਦੋਰਾਨ ਗੁਜਰਾਤ ਦੇ ਸ਼ਹਿਰ ਬੜੋਦਾ ਵਿੱਚ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਣ ਸਿਰ ਦਾ ਵੱਡਾ ਆਪਰੇਸਨ ਹੋਇਆ ਸੀ। ਸਿਰ ਦੀ ਖੋਪੜੀ ਦਾ ਕੁੱਝ ਹਿੱਸਾ ਲਾਹ ਕੇ ਪਹਿਲੇ ਆਪਰੇਸ਼ਨ ਦਾ ਖਰਚਾ ਤਾਂ ਕੰਪਨੀ ਨੇ ਕਰ ਦਿੱਤਾ, ਪਰੰਤੂ ਦੂਜਾ ਅਪਰੇਸ਼ਨ ਕਰਵਾਉਣ ਤੋ ਨਾਹ ਕਰਨ ਤੇ ਸੱਤਪਾਲ ਦੇ ਪਰਿਵਾਰ ਕੋਲ ਖਰਚਾ ਨਾ ਹੋਣ ਕਾਰਨ ਲਾਚਾਰੀ ਜਾਹਿਰ ਕੀਤੀ ਜਿਸ ਦਾ ਕਰੀਬ ਡੇਢ ਲੱਖ ਖਰਚਾ ਹੋਣਾ ਹੈ।ਇਸ ਅਪਰੇਸ਼ਨ ਲਈ ਕਾਨੂੰਗੋ ਗੁਰਦੀਪ ਸਿੰਘ ਵਲਟੋਹਾ ਵੱਲੋ ਸਰਪੰਚ ਦਵਿੰਦਰ ਸਿੰਘ ਮਲਿਕਾ ਅਬਾਦੀ ਅਮਰਕੋਟ ਦੇ ਸਹਿਯੋਗ ਨਾਲ ਕਰੀਬ ਲੱਖ ਤੋਂ ਉਪਰ ਪੱਟੀ ਸ਼ਹਿਰ ਵਾਸੀਆਂ ਅਤੇ ਵਲਟੋਹਾ ਅਤੇ ਆਸ ਪਾਸ ਦੇ ਇਲਾਕਾ ਵਾਸੀਆਂ ਤੋਂ ਦਾਨ ਇਕੱਠਾ ਕਰਕੇ ਗਰੀਬ ਵਿਅਕਤੀ ਸਤਪਾਲ ਸਿੰਘ ਦੇ ਅਪਰੇਸ਼ਨ ਲਈ ਮਦਦ ਕੀਤੀ ।ਦਾਨੀ ਸੱਜਣ ਜਿਨਾਂ ਨੇ ਵਧ ਚੜ ਕੇ ਸਹਿਯੋਗ ਕੀਤਾ, ਉਹਨਾ ਵਿੱਚ ਜਗਦੀਪ ਸਿੰਘ ਮਲਿਕਾ, ਗੁਰਦੀਪ ਸਿੰਘ ਕਾਨੂਗੋ, ਦਵਿੰਦਰ ਸਿੰਘ ਸਰਪੰਚ, ਮੁੱਕਮਲਜੀਤ ਸਿੰਘ ਮਲਿਕਾ, ਗੁਰਦੀਪ ਸਿੰਘ ਕੰਡੇਵਾਲ ਵਲਟੋਹਾ, ਨਿਰਮਲ ਦਿਉਲ ਦਾ ਪਰਿਵਾਰ, ਬੋਹੜ ਸਿੰਘ ਵਲਟੋਹਾ, ਹਰਚੰਦ ਸਿੰਘ ਵਲਟੋਹਾ, ਅਵਤਾਰ ਸਿੰਘ ਭੂਰਾ, ਬਲਵਿੰਦਰ ਸਿੰਘ ਬੋਪਾਰਾਏ, ਪੂਰਨ ਸਿੰਘ ਵਲਟੋਹਾ, ਜਰਮਲ ਸਿੰਘ ਸਰਪੰਚ ਵਲਟੋਹਾ, ਰਸਾਲ ਸਿੰਘ ਵਲਟੋਹਾ, ਰਸਾਲ ਸਿੰਘ ਵਲਟੋਹਾ, ਹਰਦੇਵ ਸਿੰਘ ਪਟਵਾਰੀ, ਧੀਰਾ ਸਿੰਘ, ਬਲੋਰ ਸਿੰਘ ਚਾਨਣ ਸਿੰਘ ਕਾਲੀਆ ਸਾਹਿਬ ਸਿੰਘ ਸਕੱਤਰਾ, ਕੁਲਵੰਤ ਸਿੰਘ ਖਾਲੜਾ, ਵਸਾਵਾ ਸਿੰਘ, ਸੂਬੇਦਾਰ ਸੁਬੇਗ ਸਿੰਘ, ਆਦਿ ਲੋਕਾ ਨੇ ਮਦਦ ਕੀਤੀ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media