Sunday, April 26, 2026

ਪੰਜਾਬ ਵਿੱਚ ਆਉਣ ਵਾਲਾ ਸਮਾਂ ਆਪ ਦਾ – ਚੀਮਾ

PPN0601201612ਪੱਟੀ, 6 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਭ੍ਰਿਸਟਾਚਾਰ ਤੇ ਨਸ਼ਿਆ ਨੂੰ ਖਤਮ ਕਰੇਗੀ ਅਤੇ ਨੌਜਵਾਨ ਪੀੜੀ ਨੂੰ ਰੋਜਗਾਰ ਦੇਣ ਨੂੰ ਪਹਿਲ ਹੋਵੇਗੀ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁਖੀ ਹੈ ਅਤੇ ਆਉਦੀਆ ਚੋਣਾ ‘ਚ ਲੋਕ ਇਸ ਨੂੰ ਸੱਤਾ ਤੋ ਲਾਭੇ ਕਰ ਕੇ ਲੋਕ ਆਪ ਦੀ ਸਰਕਾਰ ਬਣਾਉਣ ਗਏ।ਉਹਨਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਅਧਾਰ ਦਿਨੋ ਦਿਨ ਵੱਧ ਰਿਹਾ ਹੈ ਤੇ ਲੋਕ ਆਮ ਆਦਮੀ ਪਾਰਟੀ ਨਾਲ ਪੰਜਾਬ ਵਿੱਚ ਜੁੜ ਰਹੇ ਹਨ ਉਹਨਾ ਕਿਹਾ ਕਿ ਲੋਕ ਦਿੱਲੀ ਦੀ ਤਰ੍ਹਾ ਪੰਜਾਬ ਵਿੱਚ ਵੀ ਆਪ ਦਾ ਸਾਥ ਦੇਣਗੇ ਤੇ ਪੰਜਾਬ ਵਿੱਚ ਆਪ ਦੀ ਰਿਕਾਡ ਤੋੜ ਜਿੱਤ ਹੋਵੇਗੀ ਤੇ ਪੰਜਾਬ ਪਹਿਲੇ ਦੀ ਤਰ੍ਹਾਂ ਨੰਬਰ ਇੱਕ ਸੂਭਾ ਬਣੇਗਾ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply