Wednesday, September 9, 2026

ਐਨ.ਐਸ ਐਸ ਯੂਨਿਟ ਨੇ ਲੋਕਾਂ ਨੂੰ ਦਿੱਤੀ ਟ੍ਰੈਫਿਕ ਨਿਯਮਾਂ ਦੀ ਦਿਤੀ ਜਾਣਕਾਰੀ

PPN0701201603

ਬਠਿੰਡਾ, 7 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗਰਲਜ਼ ਕਾਲਜ ਦੇ ਐਨ.ਐਸ ਐਸ. ਯੂਨਿਟ ਵਲੋਂ ਸੱਤ ਰੋਜ਼ਾ ਕੈਂਪ ਦੋਰਾਨ ਵਲੰਟੀਅਰਾਂ ਵਲੋਂ ਕੈਂਪਸ ਦੀ ਸਫ਼ਾਈ ਤੋਂ ਇਲਾਵਾ ਗਮਲੇ ਪੇਂਟ ਕੀਤੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇ ਨਾਲ ਨਾਲ ਸੜਕ ‘ਤੇ ਖੜ੍ਹੇ ਹੋ ਕੇ ਕਾਰਾਂ ਵਾਲਿਆਂ ਨੂੰ ਰੋਕ ਰੋਕ ਸੀਟ ਬੈਲਟਾਂ ਐਨ. ਐਸ.ਐਸ ਵਲੰਟੀਅਰਾਂ ਵਲੋਂ ਲਵਾਈਆਂ ਅਤੇ ਮੋਟਰਸਾਈਕਲਾਂ ਵਾਲਿਆਂ ਨੂੰ ਹੈਲਮਿਟ ਪਹਿਨਣ ਲਈ ਕਿਹਾ। ਇਸ ਮੌਕੇ ਮੈਡਮ ਮੋਨਿਕਾ ਵਲੋਂ ਵਲੰਟੀਅਰਾਂ ਨੂੰ ਭਾਈ ਘਨੱਈਆ ਜੀ ਅਤੇ ਸਮਾਜ ਸੇਵਾ ਬਾਰੇ ਵਿਚਾਰ ਦਿੱਤੇ ਅਤੇ ਨਾਲ ਹੀ ਸਵਾਮੀ ਵਿਵੇਕਾਨੰਦ ਜੀ ਜੋ ਨੌਜਵਾਨ ਵਰਗ ਦੇ ਹੀਰੋ ਹਨ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਕੈਂਪ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਟ੍ਰੈਫਿਕ ਪੁਲਿਸ ਹਵਾਲਦਾਰ ਸੁਖਰਾਜ ਸਿੰਘ ਨੇ ਦੱਸਿਆ ਕਿ 95 ਪ੍ਰਤੀਸ਼ਤ ਐਕਸੀਡੈਂਟ ਸਾਡੀਆਂ ਗਲਤੀਆਂ ਕਰਕੇ ਹੁੰਦੇ ਹਨ । ਵਾਹਨ ਚਲਾਉਂਦੇ ਸਮੇਂ ਇਕ ਮਿੰਟ ਦੀ ਕੀਤੀ ਗਲਤੀ ਜਾਨ ਲੇਵਾ ਸਾਬਤ ਹੁੰਦੀ ਹੈ। ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੇ ਚਿੰਨਾਂ ਬਾਰੇ ਵੀ ਵਲੰਟੀਅਰਾਂ ਨੂੰ ਵਿਸਥਾਰ ਨਾਲ ਦੱਸਿਆਂ। ਇਸ ਕੇਂਪ ਵਿਚ ਕਾਲਜ ਦੇ ਸਕੱਤਰ ਡਾ:ਪੀ ਕੇ ਗੁਪਤਾ, ਪ੍ਰਿੰਸੀਪਲ ਤਾਂਘੀ, ਕੈਂਪ ਆਰਗੇਨਾਈਜਰ ਊਸ਼ਾ ਸਰਮਾਂ, ਮੈਡਮ ਸ਼ੀਜਾ, ਮੋਨਿਕਾ ਕਪੂਰ ਵੀ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply