Friday, March 20, 2026

ਸ੍ਰੀ ਅਕਾਲ ਤਖਤ ਸਾਹਿਬ ‘ਤੇ ਸ਼ਾਤਮਈ ਢੰਗ ਨਾਲ ਅਰਦਾਸ 10 ਜਨਵਰੀ ਨੂੰ – ਵੇਦਾਂਤੀ

Jathedar Vedantiਅੰਮ੍ਰਿਤਸਰ, 8 ਜਨਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 10 ਜਨਵਰੀ ਨੂੰ ਅਰਦਾਸ ਦਿਵਸ ਵਜੋ ਮਨਾਉਣ ਦੀ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਪੰਥ ‘ਤੇ ਆਏ ਮੌਜੂਦਾ ਸੰਕਟ ਦੇ ਹੱਲ ਲਈ 10 ਜਨਵਰੀ ਨੂੰ ਦੁਪਿਹਰੇ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਜੋਦੜੀ ਕੀਤੀ ਜਾਵੇਗੀ, ਜਿਸ ਵਿੱਚ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਇਸ ਵੇਲੇ ਸਿੱਖ ਪੰਥ ਦੀਆ ਪਰੰਪਰਾਵਾਂ, ਮਰਿਆਦਾ, ਸਿਧਾਂਤਾਂ ਨੂੰ ਚਾਰ ਚੁਫੇਰੳਿੁ ਤੋ ਢਾਹ ਲੱਗ ਰਹੀ ਹੈ ਅਤੇ ਪੰਥ ਦੋਖੀਆ ਦਾ ਸਾਹਮਣਾ ਕਰਨ ਦੀ ਬਜਾਏ ਪੰਥਕ ਧਿਰਾਂ ਆਪਸ ਵਿੱਚ ਹੀ ਉਲਝ ਗਈਆਂ ਹਨ ਜੋ ਸਿੱਖ ਪੰਥ ਲਈ ਚਿੰਤਾ ਦੀ ਘੜੀ ਹੈ। ਉਹਨਾਂ ਕਿਹਾ ਕਿ ਜਦੋ ਜਦੋ ਵੀ ਸਿੱਖ ਪੰਥ ਤੇ ਭੀੜ ਬਣਦੀ ਰਹੀ ਹੈ ਉਦੋ ਉਦੋ ਹੀ ਸਿੱਖ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਦੇ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੇ ਹਾਲਤਾਂ ਅਨੁਸਾਰ ਗੁਰੂ ਗ੍ਰੰਥ ਤੇੋ ਗੁਰੂ ਪੰਥ ਖਤਰੇ ਵਿੱਚ ਹੈ ਤੇ ਪੰਜ ਪ੍ਰਧਾਨੀ ਮਰਿਆਦਾ ਨੂੰ ਢਾਹ ਲੱਗ ਰਹੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸੰਕਟਮਈ ਸਮੇਂ ਵਿੱਚ ਪੰਥ ਨੂੰ ਕੱਢਣ ਲਈ 10 ਜਨਵਰੀ ਨੂੰ ਦੁਪਿਹਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਮਰਿਆਦਾ ਵਿੱਚ ਰਹਿ ਕੇ ਅਰਦਾਸ ਕੀਤੀ ਜਾਵੇਗੀ ਜਿਸ ਵਿੱਚ ਸਮੂਹ ਜਥੇਬੰਦੀਆ ਦੇ ਆਗੂਆ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਦੇ ਮੁੱਖੀਆਂ ਦੇ ਫੋਨ ਆ ਚੁੱਕੇ ਹਨ ਤੇ ਉਹ ਇਸ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣਗੀਆਂ। ਉਹਨਾਂ ਕਿਹਾ ਕਿ ਉਹਨਾਂ ਦਾ ਨਿਸ਼ਾਨਾ ਕੋਈ ਸਿਆਸੀ ਲਾਹਾ ਲੈਣਾ ਨਹੀ ਸਗੋ ਪੰਥਕ ਦਰਦ ਨੂੰ ਲੈ ਕੇ ਉਹਨਾਂ ਨੇ ਇਹ ਅਰਦਾਸ ਕਰਨ ਦਾ ਨਿਸਚਾ ਕੀਤਾ ਹੈ। ਉਹਨਾਂ ਕਿਹਾ ਕਿ ਸਮੂਹ ਸਾਬਕਾ ਜਥੇਦਾਰਾਂ ਤੇ ਸਾਬਕਾ ਸਿੰਘ ਸਾਹਿਬਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਅਰਦਾਸ ਸਮਗਾਮ ਵਿੱਚ ਭਾਗ ਲੈ ਕੇ ਆਪਣਾ ਯੋਗਦਾਨ ਜਰੂਰ ਪਾਉਣ ਤੇ ਮਸਲਿਆਂ ਦੇ ਹੱਲ ਲਈ ਆਪਣੇ ਆਪਣੇ ਸੁਝਾਅ ਵੀ ਜਰੂਰ ਭੇਜਣ। ਉਹਨਾਂ ਕਿਹਾ ਕਿ ਮਿਸਲਾਂ ਦੇ ਸਮੇ ਵੀ ਜਦੋਂ ਪੰਥ ‘ਤੇ ਜਦੋਂ ਭੀੜ ਬਣਦੀ ਸੀ ਤੇ ਮਿਸਲਦਾਰ ਸਰਦਾਰ ਆਪਣੀਆਂ ਦੁਸ਼ਮਣੀਆਂ ਭੁੱਲਾ ਕੇ ਰਵਾਇਤੀ ਸ਼ਸ਼ਤਰ ਬਾਹਰ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ ਵਿੱਚ ਸ਼ਾਂਤਮਈ ਤਰੀਕੇ ਨਾਲ ਗੁਰੂ ਦੇ ਭੈਅ ਵਿੱਚ ਰਹਿ ਕੇ ਹੱਲ ਕੱਢਦੇ ਰਹੇ ਹਨ ਤੇ ਉਸੇ ਪਰੰਪਰਾ ਅਨੁਸਾਰ ਹੀ ਹੁਣ ਸਾਰਿਆਂ ਨੂੰ ਸਿਰ ਜੋੜ ਕੇ ਪੰਥਕ ਸੰਕਟ ਦਾ ਸ਼ਾਂਤਮਈ ਹੱਲ ਕੱਢਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜਿਹੜੀਆਂ ਸੰਗਤਾਂ ਜਾਂ ਜਥੇਬੰਦੀਆਂ ਨਹੀ ਆ ਸਕਦੀਆ ਉਹ ਜਿਥੇੋ ਵੀ ਹੋਣ ਉਥੇ ਹੀ ਅਰਦਾਸ ਜੋਦੜੀ ਕਰਨ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply