
ਪੱਟੀ, 8 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਜਿਮਨੀ ਚੋਣ ‘ਚ ਵਾਰਡ ਨੰਬਰ 11 ਤੋਂ ਬਿਨਾਂ ਮੁਕਾਬਲਾ ਜੇਤੂ ਰਹੇ ਸ਼ੌਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਬਲਜੀਤ ਕੋਰ ਭਾਟੀਆ ਨੇ ਕੌਂਸਲਰ ਵੱਜੋਂ ਸੁੰਹ ਚੁੱਕੀ।ਨਗਰ ਕੌਂਸਲ ਪੱਟੀ ਦੇ ਦਫਤਰ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਨਗਰ ਕੌਸਲ ਪਰਧਾਨ ਸੁਰਿੰਦਰ ਕਮਾਰ ਸ਼ਿੰਦਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ।ਜਿਸ ਵਿਚ ਸਮੂਹ ਕੌਸਲਰਾਂ ਅਤੇ ਨਗਰ ਕੌਂਸਲ ਦੇ ਮੁਲਾਜਮਾਂ ਨੇ ਭਾਗ ਲਿਆ।ਇਸ ਸਮਾਗਮ ਵਿਚ ਕੌਂਸਲ ਦੇ ਕਾਰਜਸਾਧਕ ਅਫਸਰ ਮਨਮੋਹਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸਮਗਾਮ ਦੀ ਪ੍ਰਧਾਨਗੀ ਕਰਦਿਆਂ ਸ਼ਿੰਦਾ ਨੇ ਕਿਹਾ ਕਿ ਸਵ ਸ੍ਰ. ਗੁਰਪ੍ਰਤਾਪ ਸਿੰਘ ਭਾਟੀਆ ਦੀ ਪਾਰਟੀ ਪ੍ਰਤੀ ਕੀਤੀ ਗਈ ਸੇਵਾ ਨੂੰ ਮੁੱਖ ਰਖਦਿਆਂ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਵਾਰਡ ਨੰਬਰ 11 ਦੀ ਕਮਾਨ ਭਾਟੀਆ ਪ੍ਰੀਵਾਰ ਨੂੰ ਦੇਣ ਦਾ ਮਨ ਬਣਾਇਆ ਸੀ, ਜਿਸ ਤੇ ਬੀਬੀ ਬਲਜੀਤ ਕੌਰ ਭਾਟੀਆ ਨੇ ਬਿਨਾਂ ਮੁਕਾਬਲਾ ਸੀਟ ਪਾਰਟੀ ਝੌਲੀ ਪਾਈ ਹੈ।
ਬੀਬੀ ਭਾਟੀਆ ਨੇ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬੀਬਾ ਪ੍ਰਨੀਤ ਕੌਰ ਕੈਰੋਂ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਜਿਮੰੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਜੁੋਗਿੰਦਰ ਸਿੰਘ, ਹਰਭਜਨ ਸਿੰਘ, ਕੰਵਲਪ੍ਰੀਤ ਸਿੰਘ, ਬੀਬੀ ਗੁਰਪ੍ਰੀਤ ਕੌਰ, ਸੋਨੂੰ ਉਪੱਲ, ਰਾਜਪ੍ਰੀਤ ਸਿੰਘ, ਸੁਦੇਸ਼ ਰਾਣੀ, ਬੀਬੀ ਬਚਨੀ, ਅਜੇ ਕੁਮਾਰ ਸਤਪਾਲ ਅਰੋੜਾ, ਰਸ਼ਪਾਲ ਸਿੰਘ ਬੇਦੀ, ਕੁਲਵੰਤ ਸਿੰਘ ਸ਼ਰਾਫ, ਲਖਬੀਰ ਸਿੰਘ, ਇੰਸਪੈਕਟਰ ਰਣਬੀਰ ਸੂਦ, ਜਗਦੀਪ ਸਿੰਘ ਪ੍ਰਿੰਸ ਭਾਟੀਆ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media