Thursday, September 10, 2026

ਐਨ.ਐਸ.ਐਸ ਵਲੰਟੀਅਰਾਂ ਵਲੋਂ ਨਸ਼ਿਆਂ ਵਿਰੁੱਧ ਤੇ ਬੇਟੀ ਬਚਾਓ, ਬੇਟੀ ਪੜ੍ਹਾਓ ਰੈਲੀ

PPN0901201603

ਬਠਿੰਡਾ, 9 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਐਸ ਐਸ ਡੀ ਗਰਲਜ਼ ਕਾਲਜ ਦੇ ਐਨ ਐਸ ਐਸ ਸੱਤ ਰੋਜ਼ਾ ਕੈਂਪਸ ਦੌਰਾਨ ਪਿੰਡ ਗਿੱਲ ਪੱਤੀ ਵਿਖੇ ਵਲੰਟੀਅਰਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਕਰਨ ਉਪਰੰਤ ਵਲੰਟੀਅਰਾਂ ਵਲੋਂ ਬੱਸ ਸਟੈਂਡ ਦੀ ਅਤੇ ਆਸ ਪਾਸ ਗਲੀਆਂ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਪ੍ਰਧਾਨ ਨੰਦ ਲਾਲ ਅਤੇ ਪ੍ਰਧਾਨਗੀ ਕਾਲਜ ਸਕੱਤਰ ਡਾ: ਪੀ ਕੇ ਗੁਪਤਾ ਨੇ ਪਿੰਡ ਸਰਪੰਚ ਪਰਮਜੀਤ ਕੌਰ ਅਤੇ ਰਾਜਸੀ ਆਗੂ ਅਕਬਰ ਸਿੰਘ ਦੀ ਸ੍ਰਪ੍ਰਸਤੀ ਹੇਠ 50 ਦੇ ਕਰੀਬ ਗਰੀਬ ਲੋਕਾਂ ਨੂੰ ਐਸ ਐਸ ਡੀ ਗਰਲਜ਼ ਕਾਲਜ ਦੀ ਮੈਨਜਮੈਂਟ ਵਲੋਂ ਗਰਮ ਕੰਬਲ ਵੰਡੇ ਗਏ। ਪਿੰਡ ਵਾਸੀਆਂ ਨੂੰ ਐਨ ਐਸ ਐਸ ਵਲੰਟੀਅਰਾਂ ਨੇ ਨਸ਼ਿਆਂ ਵਿਰੁੱਧ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਹੇਠ ਰੈਲੀ ਵੀ ਕੱਢੀ। ਇਸ ਮੌਕੇ ਮੁੱਖ ਮਹਿਮਾਨ ਤੋਂ ਇਲਾਵਾ ਪਿੰਡ ਦੀ ਪੰਚਾਇਤ ਨੱਥਾ ਸਿੰਘ ਨੰਬਰਦਾਰ, ਰਾਜਕਰਨ ਸਿੰਘ, ਗੁਰਚਰਨ ਸਿੰਘ, ਸੁਖਚੈਨ ਸਿੰਘ, ਲਾਭ ਸਿੰਘ, ਪ੍ਰਿੰਸੀਪਲ ਤਾਂਘੀ, ਵਾਇਸ ਪ੍ਰਿੰਸੀਪਲ ਜਸਵਿੰਦਰ ਕੌਰ, ਕਮਰਸ ਦੇ ਡਾ: ਨੀਰੂ ਗਰਗ, ਡਾ: ਸੁਮਨ ਬਾਵਾ, ਡਾ: ਸਵਿਤਾ ਗੁਪਤਾ, ਮੈਡਮ ਤਰੂ, ਮੈਡਮ ਕਪੂਰ,ਮੈਡਮ ਰਸ਼ਮੀ, ਮੈਡਮ ਖੁਸ਼ਨਸੀਬ ਕੌਰ, ਮੈਡਮ ਸ਼ੀਜ਼ਾ ਅਤੇ ਕੈਂਪ ਇੰਚਾਰਜ ਡਾ: ਊਸ਼ਾ ਸ਼ਰਮਾ ਆਦਿ ਮੌਜੂਦ ਸੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply