Tuesday, September 15, 2026

ਅਕਾਲੀ ਆਗੂ ਬਲਵਿੰਦਰ ਸਿੰਘ ਕਾਲ਼ਾ ਨੂੰ ਸਦਮਾ ਪਿਤਾ ਦਾ ਦਿਹਾਂਤ

PPN0901201615

ਅੰਮ੍ਰਿਤਸਰ, 9 ਜਨਵਰੀ (ਗੁਰਚਰਨ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਅਤੇ ਪੰਥਕ ਮੈਗਜ਼ੀਨ ‘ਖ਼ਾਲਸਾ ਫ਼ਤਹਿਨਾਮਾ’ ਦੇ ਸਰਪ੍ਰਸਤ ਸ. ਬਲਵਿੰਦਰ ਸਿੰਘ ਕਾਲ਼ਾ ਦੇ ਪਿਤਾ ਸ. ਸਵਰਨ ਸਿੰਘ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।84 ਵਰ੍ਹਿਆਂ ਦੇ ਸ. ਸਵਰਨ ਸਿੰਘ ਦੇ ਪਰਿਵਾਰ ਵਿੱਚ ਧਰਮ ਸੁਪਤਨੀ ਬੀਬੀ ਸਵਰਨਜੀਤ ਕੌਰ, ਦੋ ਪੁੱਤਰ ਸ. ਮਨਜੀਤ ਸਿੰਘ, ਸ. ਬਲਵਿੰਦਰ ਸਿੰਘ ਕਾਲ਼ਾ ਅਤੇ ਚਾਰ ਧੀਆਂ ਬੀਬੀ ਜਸਪਾਲ ਕੌਰ, ਬੀਬੀ ਜਸਬੀਰ ਕੌਰ, ਬੀਬੀ ਪ੍ਰਵੀਨ ਕੌਰ ਅਤੇ ਬੀਬੀ ਰਜਿੰਦਰ ਕੌਰ ਹਨ।
ਉਹਨਾਂ ਦਾ ਅੰਤਿਮ ਸਸਕਾਰ ਸਥਾਨਕ ਚਾਟੀਵਿੰਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।ਇਸ ਮੌਕੇ ਜਸਕੀਰਤ ਸਿੰਘ ਸੁਲਤਾਨਵਿੰਡ (ਕੌਂਸਲਰ), ਗੁਰਜੀਤ ਸਿੰਘ ਔਜਲਾ, ਸੁਖਰਾਜ ਬਹਾਦਰ ਸਿੰਘ, ਬਲਰਾਜ ਸਿੰਘ, ਭਾਈ ਜਗਤਾਰ ਸਿੰਘ ਜੀ ਕਥਾਵਾਚਕ, ਗੁਰਜੀਤ ਸਿੰਘ ਸ਼ੇਰ, ਰਣਜੀਤ ਸਿੰਘ (ਸੰਪਾਦਕ ਖ਼ਾਲਸਾ ਫ਼ਤਹਿਨਾਮਾ), ਜਸਵਿੰਦਰ ਸਿੰਘ ਸ਼ਾਂਤ, ਰਣਜੀਤ ਸਿੰਘ ਦਮਦਮੀ ਟਕਸਾਲ (ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ), ਰਾਮ ਸਿੰਘ, ਸੁਖਚੈਨ ਸਿੰਘ, ਨਰਿੰਦਰ ਸਿੰਘ ਨਿੰਦਾ, ਇੰਦਰਜੀਤ ਸਿੰਘ ਮਿੱਠਾ ਮੌਜੂਦ ਸਨ।ਪ੍ਰੀਵਾਰਕ ਸੂਤਰਾਂ ਅਨੁਸਾਰ ਸਵਰਨ ਸਿੰਘ ਦੇ ਨਮਿਤ ਅਖੰਡ ਪਾਠ ਦੇ ਭੋਗ ਮਿਤੀ 18 ਜਨਵਰੀ ਨੂੰ ਗੁਰਦੁਆਰਾ ਤੂਤ ਸਾਹਿਬ (ਪਾਤਸ਼ਾਹੀ ਛੇਵੀਂ) ਸੁਲਤਾਨਵਿੰਡ ਰੋਡ ਵਿਖੇ ਪੈਣਗੇ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply