
ਪੱਟੀ, 9 ਜਨਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)- 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਦੇ ਮੰਦੇਨਜਰ ਸੈਕਟਰ ਇੰਨਚਾਰਜ ਰਣਜੀਤ ਸਿੰਘ ਚੀਮਾ ਦੇ ਗ੍ਰਹਿ ਵਿੱਖੇ ਮੀਟਿੰਗ ਹੋਈ ਜਿਸ ਵਿੱਚ ਸਾਰੇ ਪੱਟੀ ਹਲਕੇ ਦੇ ਸਰਕਲ ਇੰਨਚਾਰਜਾ ਨੇ ਹਿੱਸਾ ਲਿਆ।ਪੱਤਰਕਾਰਾਂ ਨਾਲ ਗੱਲ ਕਰਦਿਆਂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ 14 ਜਨਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਹੋਣ ਵਾਲੀ ਰੈਲੀ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ ਉਹਨਾ ਨੇ ਕਿਹਾ ਕਿ ਸਾਰੇ ਸਰਕਲ ਇੰਚਾਰਜ ਬਹੁਤ ਮਹਿਨਤ ਕਰ ਰਹੇ ਹਨ ਤੇ ਲੋਕ ਆਪ ਨੂੰ ਬਹੁਤ ਪਿਆਰ ਦੇ ਰਹੇ ਹਨ ਤੇ ਲੋਕ ਮਾਘੀ ਮੇਲੇ ਵਿੱਚ ਵੱਡੇ ਕਾਫਲੇ ਦੇ ਰੂਪ ਵਿੱਚ ਸ਼ਾਮਲ ਹੋਣਗੇ ।ਇਸ ਮੋਕੇ ਤੇ ਯੂਥ ਆਗੂ ਮਨਜਿੰਦਰ ਸਿੰਘ ਸਿੱਧੂ, ਬਲਜਿੰਦਰ ਸਿੰਘ ਕੈਰੋ, ਗੁਰਸੇਵਕ ਸਿੰੰਘ, ਮਨਬੀਰ ਸਿੰਘ ਹਰੀਕੇ, ਵਿਰਸਾ ਸਿੰਘ ਰੱਤਾ ਗੁੱਦਾ, ਵਿਕਰਮਜੀਤ ਸਰਹਾਲੀ, ਬਲਜੀਤ ਸਿੰਘ ਅਜਾਦ, ਵੱਸਣ ਸਿੰਘ ਕੈਰੋ, ਹਰਜਤਿ ਸਿੰਘ ਚੀਮਾ, ਸੁਰਜੀਤ ਕੰਗ ਰਈਆਂ, ਗੁਰਸੇਵਕ ਸਿੰਘ ਆਸਲ,ਨਿਸਾਨ ਸਿੰਘ, ਦਲਬੀਰ ਸਿੰਘ ਤੁੰਗ, ਸੇਵਕਪਾਲ ਸਿੰਘ ਗਿੱਲ ਆਦਿ ਹਾਜ਼ਰ ਸਨ।
Punjab Post Daily Online Newspaper & Print Media