ਸੰਦੌੜ, 10 ਜਨਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਵਿਚ ਜਦ ਦੀ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਪੰਜਾਬ ਦੀ ਅਮਨ ਤੇ ਸ਼ਾਂਤੀ ਭੰਗ ਹੀ ਹੋਈ ਹੈ ਅਤੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦੇ ਨਾਮ ਜਾਣਿਆਂ ਜਾਣ ਵਾਲੇ ਸੂਬੇ ਪੰਜਾਬ ਦੀਆਂ ਨੌਜਵਾਨੀ ਨੂੰ ਬੇਰੁਜ਼ਗਾਰੀ ਦੇ ਮੱਥੇ ਮਾਰ ਕੇ ਨਸ਼ਿਆਂ ਵਿਚ ਰੋਲ ਦੁਨੀਆ ਭਰ ਵਿਚ ਬਦਨਾਮੀ ਦੀ ਸਿਖ਼ਰਾਂ ਤੇ ਪਹੁੰਚਾਇਆ ਹੈ ਇਸ ਤੋਂ ਇਲਾਵਾ ਧਰਮਾਂ ਦੇ ਨਾਮ ਤੇ ਆਪਣਾ ਤੇ ਆਪਣੇ ਨਿੱਜੀ ਸਾਕ ਸੰਬੰਧੀਆਂ ਨੂੰ ਸਿਆਸੀ ਲਾਹਾ ਦੇ ਕੇ ਅੱਤਿਆਚਾਰ ਦੀਆਂ ਘਟਨਾਵਾਂ ਵਿਚ ਬੇਸ਼ੁਮਾਰ ਵਾਧਾ ਕੀਤਾ ਹੈ ਅਤੇ ਘੱਟ ਗਿਣਤੀ ਵਾਲੀਆਂ ਕੌਮਾਂ ਨੂੰ ਅਤੇ ਦਲਿਤ ਪਰਿਵਾਰਾਂ ਨੂੰ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਇਹ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਲਕਾ ਮਲੇਰਕੋਟਲਾ ਤੋਂ ਮੈਡਮ ਰਜ਼ੀਆ ਸੁਲਤਾਨਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਨੇ ਸੰਦੌੜ ਵਿਖੇ ਯੂਥ ਰੈਲੀ ਦੇ ਆਯੋਜਨ ਮੌਕੇ ਭਾਰੀ ਗਿਣਤੀ ਵਿਚ ਮੌਜੂਦ ਨੌਜੁਆਨਾਂ ਨੂੰ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਵੋਟਾਂ ਦੇ ਨਾਮ ਤੇ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਦੀ ਜਨਤਾ ਨੂੰ ਮਸੀਹਾ ਦੱਸ ਕੇ ਅਤੇ ਉਨ੍ਹਾਂ ਨੂੰ ਫੋਕੇ ਵਿਕਾਸਾਂ ਦੇ ਅਧਵਾਟੇ ਲਮਕਦੇ ਅਤੇ ਹੋਰ ਅਸਮਾਨੀ ਵਿਕਾਸ ਕਾਰਜਾਂ ਨੂੰ ਗੱਪਾਂ ਵਿਚ ਰੋੜ ਕੇ ਵੋਟਾਂ ਬਟੋਰਨ ਦਾ ਯਤਨ ਕੀਤਾ ਹੈ ਪਰ ਹੁਣ ਪੰਜਾਬ ਦੀ ਜਨਤਾ ਇਨ੍ਹਾਂ ਸਿਆਸੀ ਚਾਲਾਂ ਨੂੰ ਸਮਝ ਕੇ ਭਲੀ ਭਾਂਤੀ ਜਾਣੂੰ ਹੋ ਚੁੱਕੀ ਹੈ ਕਿ ਅਤੇ ਉਹ ਸਿਆਸੀ ਬਦਲਾਅ ਦੇ ਭਾਲ ਵਿਚ ਸੂਬੇ ਪੰਜਾਬ ਵਿਖੇ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਪਣੇ ਅਸੂਲਾਂ ਤੇ ਦ੍ਰਿੜ੍ਹ ਹਨ ਉਨ੍ਹਾਂ ਜੋ ਵੀ ਵਾਅਦੇ ਲੋਕਾਂ ਦੀ ਭਲਾਈ ਲਈ ਕੀਤੇ ਹਨ ਉਨ੍ਹਾਂ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਹੈ ਜਿਸ ਦੇ ਪ੍ਰਮਾਣ ਵਜੋਂ ਉਨ੍ਹਾਂ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਹੋਣ ਸਮੇਂ ਸੂਬੇ ਪੰਜਾਬ ਦੇ ਹਰੇਕ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਵਿਚ ਬਗੈਰ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਤੋਂ ਲੋਕਾਂ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਰਿਹਾ ਹੈ। ਇਸ ਮੌਕੇ ਮੈਡਮ ਰਜ਼ੀਆ ਦੀ ਪੁੱਤਰੀ ਨਿਸ਼ਾਂਤ ਅਖ਼ਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਜੋ ਕਿ ਇਮਾਨਦਾਰੀ ਦੇ ਵੱਡੇ ਵੱਡੇ ਦਾਅਵੇ ਅਤੇ ਕੋਈ ਸਹੂਲਤ ਲੈਣ ਤੋਂ ਇਨਕਾਰ ਕਰ ਕੇ ਆਮ ਆਦਮੀ ਵਾਂਗ ਹੀ ਰਹਿਣ ਦਾ ਨਾਟਕੀ ਏ ਢੰਗ ਬਣਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਸਨ ਉਨ੍ਹਾਂ ਦੀ ਅਸਲ ਸਚਾਈ ਹੋਲੀ ਹੋਲੀ ਸਾਹਮਣੇ ਆ ਰਹੀ ਹੈ ਅਤੇ ਆਪਣੇ ਵਰਕਰਾਂ ਵਿਚ ਹੀ ਫੁੱਟ ਕਾਰਨ ਲੋਕਾਂ ਦੇ ਵਿਸ਼ਵਾਸ ਨੂੰ ਖੇਡ ਬਣਾ ਰਹੇ ਹਨ।ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਸਰਪੰਚ ਇਕਬਾਲ ਸਿੰਘ ਜਾਤੀ ਵਾਲ, ਕਿਸਾਨ ਆਗੂ ਨਿਰਮਲ ਸਿੰਘ ਧਲੇਰ, ਕਰਮਜੀਤ ਸਿੰਘ ਭੂਦਨ, ਡਾ. ਜਗਰੂਪ ਸਿੰਘ ਧਲੇਰ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਘੁੱਲਾ, ਸੁਖਵੀਰ ਸਿੰਘ ਢਿੱਲੋਂ, ਸਰਪੰਚ ਸੁਖਵਿੰਦਰ ਸਿੰਘ ਲਾਲੀ, ਨਿਰਮਲ ਸਿੰਘ ਨਿੱਕਾ ਝੁਨੇਰ, ਸੁੱਖਾ ਧਾਲੀਵਾਲ, ਸੁਭਾਸ਼ ਕੁਠਾਲਾ, ਮਲਕੀਤ ਸਿੰਘ, ਠੇਕੇਦਾਰ ਮੱਘਰ ਸਿੰਘ, ਜਗਦੇਵ ਸਿੰਘ, ਵਿਸਾਖਾ ਸਿੰਘ, ਚਮਕੌਰ ਸਿੰਘ ਭੂਦਨ, ਕੇਵਲ ਸਿੰਘ ਝੁਨੇਰ, ਮਨਜੀਤ ਸਿੰਘ, ਰੋਜ਼ਾ ਲਹੌਰੀਆ, ਨੰਬਰਦਾਰ ਬਲਜੀਤ ਸਿੰਘ ਮਹੋਲੀ, ਭਜਨ ਸਿੰਘ ਸੰਦੌੜ, ਡਾ. ਹਰਪਾਲ ਸਿੰਘ, ਡਾ. ਜਗਮੇਲ ਸਿੰਘ, ਮੱਘਰ ਸਿੰਘ, ਬੂਟਾ ਖਾਂ ਖ਼ੁਰਦ, ਫ਼ਾਰੂਕ ਅਨਸਾਰੀ, ਮਨਜੀਤ ਸਿੰਘ ਕਲਿਆਣ, ਸੁਖਦੇਵ ਸਿੰਘ, ਬਲਵੰਤ ਸਿੰਘ ਮਹੌਲੀ, ਜਸਵੰਤ ਸਿੰਘ, ਨੰਬਰਦਾਰ ਗੁਰਮੀਤ ਸਿੰਘ, ਹਰਬੰਸ ਸਿੰਘ ਬਈਏਵਾਲ, ਡਾ ਬਲਵਿੰਦਰ ਸਿੰਘ ਬੀੜ, ਪ੍ਰੀਤਮ ਸਿੰਘ ਦੁਲਮਾਂ, ਸਾਬਕਾ ਸਰਪੰਚ ਜਗਨ ਸਿੰਘ, ਮੁਹੰਮਦ ਰਮਜ਼ਾਨ, ਮੁਹੰਮਦ ਬਸ਼ੀਰ, ਮੁਹੰਮਦ ਬਸ਼ੀਰ ਬਾਬਾ, ਬੁੱਧ ਸਿੰਘ, ਨੈਬ ਸਿੰਘ ਜਲਵਾਣਾ, ਸੁਖਵੀਰ ਕਸਬਾ, ਰੌਸ਼ਨ ਧਲੇਰ, ਆਦਿ ਮੁਹਤਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media