ਸੰਦੌੜ, 10 ਜਨਵਰੀ (ਹਰਮਿੰਦਰ ਸਿੰਘ ਭੱਟ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋ: ਪੰਜਾਬ ਰਜਿ: ਦੇ ਸੂਬਾ ਪ੍ਰਧਾਨ ਡਾ. ਰਮੇਸ਼ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਅਹਿਮਦਗੜ੍ਹ ਵੱਲੋਂ ਡਾ. ਮਾਘ ਸਿੰਘ ਮਾਣਕੀ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰਜ਼ ਮੈਂਬਰ ਆਪਣੀਆਂ ਮੰਗਾਂ ਹਿਤ ਖੰਡੂਰ ਸਾਹਿਬ ਵਿਖੇ ਹੋਈ ਰੈਲੀ ਵਿਚ ਸ਼ਾਮਿਲ ਹੋਏ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਾ. ਮਾਘ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਇੱਕ ਲੱਖ ਪਰਿਵਾਰਾਂ ਦਾ ਰੋਜ਼ਗਾਰ ਮੈਡੀਕਲ ਕਿੱਤੇ ਨਾਲ ਜੁੜਿਆ ਹੋਇਆ ਹੈ ਇਹ ਮੈਡੀਕਲ ਪ੍ਰੈਕਟੀਸ਼ਨਰ ਹੀ ਪੰਜਾਬ ਦੇ 80% ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ ਇਹ ਇੱਕ ਸਮਾਜਿਕ ਮਸਲਾ ਹੈ।ਜਿਸ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਅਜੋਕੇ ਸਮੇਂ ਵਿਚ ਨਸ਼ੇ ਦੀ ਮਾਰ ਹੇਠ ਆ ਰਹੀ ਪੰਜਾਬੀ ਨੌਜਵਾਨੀ ਦਾ ਮੁੱਖ ਕਾਰਨ ਪੜੇ ਲਿਖੇ ਹੋਣ ਤੋਂ ਬਾਅਦ ਵੀ ਬੇਰੁਜ਼ਗਾਰੀ ਹੈ ਇਸ ਤੋਂ ਇਲਾਵਾ ਸੂਬੇ ਵਿਚ ਹੋਰ ਵੀ ਕਈ ਭ੍ਰਿਸ਼ਟਾਚਾਰ ਮਸਲੇ ਹਨ ਜਿਨ੍ਹਾਂ ਨੂੰ ਰੋਕਣ ਹਿਤ ਸਰਕਾਰ ਨੂੰ ਸਖ਼ਤੀ ਕਰਨੀ ਚਾਹੀਦੀ ਹੈ। ਇਸ ਰੈਲੀ ਵਿਚ ਸਟੇਟ ਕਮੇਟੀ ਜਿਸ ਵਿਚ ਸੂਬਾ ਪ੍ਰਧਾਨ ਡਾ.ਰਮੇਸ਼ ਬਾਲੀ, ਡਾ. ਜਸਵੰਤ ਸਿੰਘ ਜਿਲ੍ਹਾ ਮੈਂਬਰ, ਪ੍ਰਧਾਨ ਜਗਤਾਰ ਸਿੰਘ, ਡਾ. ਹਰਦੀਪ ਕੁਮਾਰ ਬਬਲਾ, ਡਾ. ਸਰਾਜਦੀਨ, ਡਾ. ਅਮਰਜੀਤ ਸਿੰਘ, ਡਾ ਇਕਬਾਲ ਸਿੰਘ ਨੱਥੂਮਾਜਰਾ ਆਦਿ ਮੈਂਬਰ ਰੈਲੀ ਵਿਚ ਹਾਜਰ ਹੋਏ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media