
The Chief of Army Staff, General Dalbir Singh is also seen.
ਪਠਾਨਕੋਟ (ਨਵੀਂ ਦਿੱਲੀ), 11 ਜਨਵਰੀ (ਪ.ਪ)- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਪੰਜਾਬ ਵਿੱਚ ਪਠਾਨਕੋਟ ਏਅਰਬੇਸ ਦਾ ਦੌਰਾ ਕੀਤਾ, ਜਿੱਥੇ ਹਾਲ ਹੀ ਵਿੱਚ ਦਹਿਸ਼ਤੀ ਹਮਲਾ ਹੋਇਆ ਸੀ। ਸੁੱਰਖਿਆ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦਹਿਸ਼ਤੀ ਹਮਲੇ ਦਾ ਟਾਕਰਾ ਕਰਨ ਲਈ ਕੀਤੀ ਜਵਾਬੀ ਕਾਰਵਾਈ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਏਅਰਬੇਸ ਵਿੱਚ ਸਬੰਧਤ ਸਥਾਨਾਂ ਦਾ ਦੌਰਾ ਵੀ ਕੀਤਾ। ਉਹਨਾਂ ਨੇ ਸਰਹੱਦੀ ਖੇਤਰ ਦਾ ਹਵਾਈ ਸਰਵੇਖਣ ਵੀ ਕੀਤਾ।ਰਾਸ਼ਟਰੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਥਲ ਸੈਨਾ, ਹਵਾਈ ਸੈਨਾ, ਐੱਨਐੱਸਜੀ ਤੇ ਬੀਐੱਸਐੱਫ ਦੇ ਮੁਖੀ ਵੀ ਇਸ ਦੌਰੇ ਦੌਰਾਨ ਮੌਜੂਦ ਸਨ।
Punjab Post Daily Online Newspaper & Print Media