
ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ) – ਮੀਰੀ ਪੀਰੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸਤ ਦੀ ਭੇਟ ਚੜਾਉਣ ਵਿਰੁੱਧ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਪੰਜ ਪਿਆਰਿਆਂ ਪ੍ਰਤੀ ਅਥਾਹ ਸਤਿਕਾਰ ਪਾਇਆ ਜਾ ਰਿਹਾ ਹੈ।ਦੇਸ਼ ਵਿਦੇਸ਼ ਦੀਆਂ ਧਾਰਮਿਕ ਸੰਸਥਾਵਾਂ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟਾਉਣਾ ਚਾਹੁੰਦੀਆਂ ਹਨ। ਜਿਸ ਦੇ ਮੱਦੁੇ ਨਜ਼ਰ ਪੰਥਕ ਤਾਲਮੇਲ ਸੰਗਠਨ ਅਤੇ ਹੋਰ ਪੰਥੁਦਰਦੀ ਸੰਸਥਾਵਾਂ 15 ਜਨਵਰੀ ਦਿਨ ਸ਼ੁਕਰਵਾਰ ਨੂੰ 10.00 ਵਜੇ ਪੰਜ ਪਿਆਰਿਆਂ ਦਾ ਸਨਮਾਨ ਗੁਰੂ ਅਰਜਨ ਦੇਵ ਸਤਸੰਗ ਸਭਾ ਗੁਰਦੁਆਰਾ ਸਮਰਾਲਾ ਚੌਂਕ ਲੁਧਿਆਣਾ ਵਿਖੇ ਕਰਨਗੀਆਂ।
ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਗੁਰਦੁਆਰਿਆਂ, ਸਿੰਘ ਸਭਾਵਾਂ, ਸੁਖਮਨੀ ਸੁਸਾਇਟੀਆਂ, ਅਖੰਡ ਕੀਰਤਨੀ ਜੱਥਿਆਂ, ਮਿਸ਼ਨਰੀ ਕਾਲਜਾਂ, ਪ੍ਰਚਾਰੁਪ੍ਰਸਾਰ ਜਥੇਬੰਦੀਆਂ, ਸੰਪਰਦਾਵਾਂ ਅਤੇ ਸ਼ਖਸੀਅਤਾਂ ਵਲੋਂ ਸਨਮਾਨੁਪੱਤਰਾਂ/ ਸਿਰੋਪਾਓ ਆਦਿ ਨਾਲ ਸਨਮਾਨ ਕੀਤਾ ਜਾਣਾ ਹੈ।ਕੋਈ ਵੀ ਪੰਥ-ਦਰਦੀ ਸੰਸਥਾਵਾਂ ਅਤੇ ਸ਼ਖਸੀਅਤਾਂ ਸਮੇਂ ਸਿਰ ਪੁੱਜ ਕੇ ਆਪਣੀ ਹਾਜ਼ਰੀ ਦੇ ਸਕਦੀਆਂ ਹਨ।ਸਨਮਾਨ ਦੌਰਾਨ ਇਹ ਯਾਚਨਾ ਵੀ ਕੀਤੀ ਜਾਵੇਗੀ ਕਿ ਪੰਜ ਪਿਆਰਿਆਂ ਵਲੋਂ ਧੜ੍ਹਿਆਂ/ਧੜ੍ਹੇਬੰਦੀਆਂ ਤੋਂ ਉੱਪਰ ਉੱਠ ਕੇ ਬਿਬੇਕ ਬੁ’ਧ ਨਾਲ ਨਿਭਾਈ ਸੇਵਾ ਕੌਮ ਵਿਚ ਨਿਰੰਤਰ ਜਾਰੀ ਰਹੇ ਅਤੇ ਧਰਮ ਦੇ ਜੈਕਾਰ ਲਈ ਸਮੁੱਚਾ ਪੰਥ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਅਧੀਨ ਨਿਰਭਉ ਹੋ ਆਪਣਾ ਪੰਧ ਤੈਅ ਕਰੇ।
Punjab Post Daily Online Newspaper & Print Media