ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਐਸ.ਬੀ.ਸੀ. ਅਧਿਆਪਕ ਯੂਨੀਅਰ ਇਕਾਈ ਬਠਿੰਡਾ ਦਾ ਇੱਕ ਵਫਦ ਜਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੰਜ ਦਰਜਨ ਅਧਿਆਪਕਾਂ ਦੀ ਗਿਣਤੀ ਵਿੱਚ ਆਪਣਾ ਮੰਗ ਪੱਤਰ ਲੈ ਕੇ ਜਿਲ੍ਰਾ ਐਸ.ਡੀ.ਐਮ. ਬਠਿੰਡਾ ਅਤੇ ਜਿਲ੍ਹਾ ਸਿੱਖਿਆ ਸ਼੍ਰੀਮਤੀ ਅਮਰਜੀਤ ਕੌਰ ਕੋਟਫੱਤਾ ਮਿਲਿਆ ਇਸ ਮੌਕੇ ਵਫਦ ਦੇ ਆਗੂਆਂ ਨੇ ਦੋਨਾਂ ਉਚ ਅਧਿਕਾਰੀਆਂ ਨਾਲ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਆਪਦੇ ਮੰਗ ਪੱਤਰ ਤੇ ਵਿਚਾਰ ਸਾਂਝਾ ਕੀਤਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਸ.ਸੀ.ਬੀ.ਸੀ. ਵਰਗ ਦੇ ਲੈਕਚਰਾਰ ਅਤੇ ਅਧਿਆਪਕਾਂ ਨਾਲ ਹੋ ਰਹੀਆਂ ਸੀਨੀਆਰਤਾ ਸੂਚੀਆਂ ਅਤੇ ਤਰੱਕੀਆਂ ਵਿੱਚ ਬੇਨਿਯਮੀਆਂ ਨੂੰ ਤੁਰੰਤ ਰੋਕਿਆ ਜਾਵੇ ਵੁਹਲਾਂ ਨੇ ਨਵੰਬਰ 2015 ਵਿੰਚ ਬਣੀ ਸੀਨੀਆਰਤਾ ਸੂਚੀ ਦਾ ਵੱਡੇ ਪੱਧਰ ਤੇ ਡਟਵਾਂ ਵਿਰੋਧ ਕੀਤਾ ਇਸ ਸੂਚੀ ਨੂੰ ਰੱਦ ਕਰਕੇ ਦੁਬਾਰਾ ਨਿਯੁਕਤੀਆਂ ਦੀ ਮਿਤੀ ਤੋਂ ਸੀਨੀਆਰਤਾ ਸੂਚੀ ਬਣਾਈ ਜਾਵੇ। 85ਵੀਂ ਸੋਧ ਅਨੁਸਾਰ ਬਦਾਕੇ ਇਨਬਿਨ ਲਾਗੂ ਕੀਤਾ ਜਾਵੇ। ਪੰਜਾਬ ਸਰਕਾਰ ਵਲੋਂ 10 ਅਕਤੂਬਰ 2014 ਨੂੰ ਐਸ.ਬੀ.ਸੀ. ਅਧਿਆਪਕਾਂ ਵਿਰੋਧੀ ਜਾਰੀ ਕੀਤੇ ਗਏ ਪੱਤਰ ਨੂੰ ਵਾਪਸ ਲਿਆ ਜਾਵੇ ਅਤੇ ਪ੍ਰਾਇਮਰੀ ਵਿਭਾਗ ਵਿੰਚ ਜੋ ਜਿਲ੍ਹਾ ਪ੍ਰੀਸ਼ਦ ਦੇ ਸਕੂਲਾਂ ਵਿੱਚੋਂ ਮਰਜ ਹੋ ਕੇ ਸਿੱਖਿਆ ਵਿਭਾਗ ਦੇ ਸਕੂਲਾਂ ਵਿੰਚ ਸ਼ਾਮਿਲ ਹੋਏ ਅਧਿਆਪਕਾਂ ਦੀ ਸੀਨੀਅਰਤਾ ਸੂਚੀ ਸਿਖਿਆ ਵਿਭਾਗ ਅਤੇ ਸੀ.ਐਸ.ਆਰ ਦੇ ਨਿਯਮਾਂ ਅਨੁਸਾਰ ਤਿਆਰ ਕਰਕੇ ਨਵੇਂ ਸਿਰੇ ਤੋਂ ਸਕੂਲ ਇੰਚਾਰਜ ਲਾਏ ਜਾਣ। ਇਸ ਵਿਚਾਰ ਵਟਾਂਦਰੇ ਤੋਂ ਬਾਅਦ ਜਿਲ੍ਹਾ ਸਿੱਖਿਆ ਅਫਸਰ ਅਮਰਜੀਤ ਕੌਰ ਕੌਟਫੱਤਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਆਪਦੀਆਂ ਮੰਗਾਂ ਦਾ ਮੰਗ ਪੱਤਰ ਤੁਰੰਤ ਪੰਜਾਬ ਸਰਕਾਰ ਅਤੇ ਸਿੱਖਿਆ ਡਾਇਰੈਕਟਰ ਨੂੰ ਭੇਜ ਦਿਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਅਧਿਆਪਕਾਂ ਦੀਆ ਮੰਗਾਂ ਜਲਦੀ ਹੱਲ ਕੀਤਾ ਜਾਵੇਗਾ।
ਇਸ ਮੌਕੇ ਵਾਫਦ ਦੇ ਆਗੂ ਪ੍ਰੈਸ ਸਕੱਤਰ ਪੰਜਾਬ, ਬਲਵੀਰ ਕਮਾਂਡੋ ਜੰਗੀਰਾਣਾ ਨੇ ਦੱਸਿਆ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਵਿੱਚ ਜਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਜਲਦੀ ਉਲੀਕਿਆ ਜਾਵੇਗਾ।ਇਸ ਮੌਕੇ ਵਫਦ ਦੇ ਆਗੂ ਦਰਸ਼ਨ ਸਿੰਘ ਸਕੱਤਰ ਪੰਜਾਬ, ਰਮੇਸ਼ ਸਿੰਘ ਮੁਲਤਾਨੀਆ, ਮਾਨ ਸਿੰਘ ਖਾਲਸਾ, ਗੁਰਬਖਸ਼ ਸਿੰਘ ਮੀਤਾ ਪ੍ਰਧਾਨ, ਚਰਨਜੀਤ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਵਿਨੋਦ ਕੁਮਾਰ, ਸਤਨਾਮ ਸਿੰਘ, ਜਸਵੀਰ ਸਿੰਘ, ਬਲਕਰਨ ਸਿੰਘ ਸੁਰਿੰਦਰ ਸਿੰਘ ਗੋਬਿੰਦ ਲਾਲ ਚਮਕੌਰ ਸਿੰਘ ਰਾਮਪੁਰਾ, ਪ੍ਰਿੰਸੀਪਲ ਪਵਨ ਕੁਮਾਰ, ਰਤਨ ਸਿੰਘ ਸੀਨੀਅਰ ਲੈਕਚਰਾਰ, ਮਹਿੰਦਰਪਾਲ ਸਿੰਘ ਜਸਵੀਰ ਭੁਚੋ ਕੁਲਦੀਪ ਸਿੰਘ ਆਦਿ ਅਧਿਆਪਕ ਮੌਕੇ ਤੇ ਹਾਜਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media